
ਅਸੀਂ Heiltsuk, Kitasoo-Xai’xais, Lil’wat, Musqueam, N’Quatqua, Nuxalk, Samahquam, shíshálh, Skatin, Squamish, Tla’amin, Tsleil-Waututh, Wuikinuxv and Xa’xtsa ਦੀਆਂ ਪਰੰਪਰਾਗਤ ਜ਼ਮੀਨਾਂ ‘ਤੇ ਫਰਸਟ ਨੇਸ਼ਨਜ਼, Métis ਅਤੇ Inuit ਸਮੇਤ 1.25 ਮਿਲੀਅਨ ਲੋਕਾਂ ਦੀ ਦੇਖਭਾਲ ਕਰਨ ਲਈ ਵਚਨਬੱਧ ਹਾਂ।
ਸਾਨੂੰ ਇਸ ਸਾਲ ਦੀ ਇਮਪੈਕਟ ਰਿਪੋਰਟ ਨੂੰ ਸਾਂਝਾ ਕਰਦਿਆਂ ਖੁਸ਼ੀ ਹੋ ਰਹੀ ਹੈ, ਜੋ ਮਰੀਜ਼-ਕੇਂਦਰਿਤ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ ਜੋ ਵੈਨਕੂਵਰ ਕੋਸਟਲ ਹੈਲਥ ਵਿੱਚ ਮਰੀਜ਼ਾਂ, ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਅਤੇ ਵਸਨੀਕਾਂ ਨੂੰ ਬੇਮਿਸਾਲ ਦੇਖਭਾਲ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
30,000 ਤੋਂ ਵੱਧ ਸਿਹਤ-ਸੰਭਾਲ ਕਰਮਚਾਰੀਆਂ ਦੀ ਸਾਡੀ ਟੀਮ 1.25 ਮਿਲੀਅਨ ਲੋਕਾਂ ਨੂੰ ਬਰਾਬਰ, ਦਿਆਲਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀ ਹੈ। ਅਸੀਂ ਸਿਹਤਮੰਦ ਭਾਈਚਾਰਿਆਂ ਵਿੱਚ ਸਿਹਤਮੰਦ ਜੀਵਨ ਦੇ ਆਪਣੇ ਟੀਚੇ ਤੋਂ ਪ੍ਰੇਰਿਤ ਹਾਂ, ਅਤੇ ਅਸੀਂ ਅਜਿਹੀਆਂ ਸੁਰੱਖਿਅਤ, ਸਵਾਗਤਯੋਗ ਥਾਂਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਹਰ ਕਿਸੇ ਦੀ ਉੱਚ ਗੁਣਵੱਤਾ ਵਾਲੀ ਦੇਖਭਾਲ ਤੱਕ ਬਰਾਬਰ ਪਹੁੰਚ ਹੋਵੇ।
ਅਸੀਂ ਇੰਡੀਜਨਸ (ਮੂਲ ਨਿਵਾਸੀ) ਲੋਕਾਂ ਲਈ ਸਿਹਤ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਦੇਖਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਵਚਨਬੱਧ ਹਾਂ, ਅਤੇ ਅਸੀਂ ਰਿਕੰਸਲੀਏਸ਼ਨ (ਮੇਲ-ਮਿਲਾਪ) ਅਤੇ ਤੰਦਰੁਸਤੀ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਾਂ। ਇਹ ਵਚਨਬੱਧਤਾ ਇੰਡੀਜਨਸ ਲੋਕਾਂ ਦੇ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਘੋਸ਼ਣਾ (United Nations Declaration on the Rights of Indigenous Peoples, UNDRIP) ਦੇ ਸਿਧਾਂਤਾਂ ਅਤੇ ਇੱਕ ਅਜਿਹਾ ਮਾਹੌਲ ਬਣਾਉਣ ਲਈ ਸਾਡੀ ਵਚਨਬੱਧਤਾ 'ਤੇ ਅਧਾਰਤ ਹੈ ਜਿੱਥੇ ਵਿਅਕਤੀ ਅਜਿਹੀ ਦੇਖਭਾਲ ਤੱਕ ਪਹੁੰਚ ਕਰ ਸਕਣ ਜੋ ਬਰਾਬਰੀ ਵਾਲੀ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਮਾਨਤਾ ਦੇਣ ਵਾਲੀ ਹੋਵੇ।
VCH ਦਾ ਇੱਕ ਹੋਰ ਮੁੱਖ ਫੋਕਸ ਪਹੁੰਚਯੋਗਤਾ ਅਤੇ ਸ਼ਮੂਲੀਅਤ ਦਾ ਸਿਧਾਂਤ ਹੈ। ਅਸੀਂ ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ, ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਸਾਡੇ ਪ੍ਰੋਗਰਾਮ ਅਤੇ ਸੇਵਾਵਾਂ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿਣ ਵਾਲੇ ਲੋਕਾਂ ਸਮੇਤ ਹਰ ਕਿਸੇ ਲਈ ਉਪਲਬਧ ਹੋਣ ਅਤੇ ਪਹੁੰਚਯੋਗ ਹੋਣ।
ਸਮਾਨਤਾ ਦੇ ਆਲੇ-ਦੁਆਲੇ ਸਾਡੇ ਕੰਮ ਨਾਲ ਨੇੜਿਓਂ ਸੰਬੰਧਿਤ, ਸਾਡੇ ਨਸਲਵਾਦ ਵਿਰੋਧੀ ਯਤਨ ਨਸਲੀ ਭਾਈਚਾਰਿਆਂ ਦੇ ਤਜਰਬਿਆਂ 'ਤੇ ਕੇਂਦਰਿਤ ਹਨ ਅਤੇ ਸਾਰੇ ਲੋਕਾਂ ਲਈ ਸੁਰੱਖਿਅਤ, ਗੁਣਵੱਤਾ ਵਾਲੀ, ਭੇਦਭਾਵ ਤੋਂ ਮੁਕਤ ਦੇਖਭਾਲ ਤੱਕ ਪਹੁੰਚ ਕਰਨ ਦੇ ਅਧਿਕਾਰ 'ਤੇ ਜ਼ੋਰ ਦਿੰਦੇ ਹਨ। ਅਸੀਂ ਸਿਹਤ 'ਤੇ ਨਸਲਵਾਦ ਦੇ ਚੱਲ ਰਹੇ ਪ੍ਰਭਾਵ ਨੂੰ ਪਛਾਣਦੇ ਹਾਂ, ਅਤੇ ਅਸੀਂ ਵਧੇਰੇ ਸਿਹਤ ਸਮਾਨਤਾ ਦਾ ਸਮਰਥਨ ਕਰਨ ਲਈ ਇੱਕ ਸਾਰਥਕ ਤਬਦੀਲੀ ਦੀ ਅਗਵਾਈ ਕਰ ਰਹੇ ਹਾਂ।
ਅਸੀਂ VCH ਵਿਖੇ ਆਪਣੇ ਕਾਰਜਾਂ ਵਿੱਚ ਗ੍ਰਹਿ ਤੰਦਰੁਸਤੀ ਸਿਧਾਂਤਾਂ ਅਤੇ ਜਲਵਾਯੂ ਤਬਦੀਲੀ ਪ੍ਰਤੀ ਮਜ਼ਬੂਤੀ ਨੂੰ ਵੀ ਏਕੀਕ੍ਰਿਤ ਕਰ ਰਹੇ ਹਾਂ। ਇਸ ਵਿੱਚ ਸਾਰੀਆਂ ਸਾਈਟਾਂ 'ਤੇ ਊਰਜਾ ਦੀ ਖਪਤ, ਪਾਣੀ ਦੀ ਵਰਤੋਂ, ਰਹਿੰਦ-ਖੂੰਹਦ ਅਤੇ ਨਿਕਾਸ ਨੂੰ ਘਟਾਉਣਾ ਸ਼ਾਮਲ ਹੈ। ਅਸੀਂ ਪੁਰਾਣੀਆਂ ਫੈਸੀਲਿਟੀਆਂ ਨੂੰ ਮੁੜ ਸੁਰਜੀਤ ਕਰਨ ਅਤੇ ਘੱਟ ਕਾਰਬਨ, ਜਲਵਾਯੂ ਤਬਦੀਲੀ ਪ੍ਰਤੀ ਮਜ਼ਬੂਤ ਅਤੇ ਵਾਤਾਵਰਣ ਪੱਖੋਂ ਟਿਕਾਊ ਹੋਣ ਲਈ ਨਵੀਆਂ ਫੈਸੀਲਿਟੀਆਂ ਨੂੰ ਡਿਜ਼ਾਈਨ ਕਰਨ ਲਈ ਕਦਮ ਚੁੱਕ ਰਹੇ ਹਾਂ। ਇਹ ਯਤਨ ਇੱਕ ਅਜਿਹੀ ਸਿਹਤ ਪ੍ਰਣਾਲੀ ਦੇ ਨਿਰਮਾਣ ਲਈ ਜ਼ਰੂਰੀ ਹਨ ਜੋ ਨਾ ਸਿਰਫ ਅਨੁਕੂਲ ਹੋਵੇ, ਬਲਕਿ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਵੀ ਘਟਾਉਂਦੀ ਹੋਵੇ।
ਅਸੀਂ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਅਤੇ ਸਹਾਇਤਾ ਪ੍ਰਦਾਨ ਕਰਨ ਵਾਲੇ ਹਰੇਕ ਵਿਅਕਤੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਤੁਹਾਨੂੰ ਉਹਨਾਂ ਸਾਰੇ ਭਾਈਚਾਰਿਆਂ ਵਿੱਚ ਸੰਭਾਲ ਪ੍ਰਦਾਨ ਕਰਨ ਲਈ ਸਾਡੀਆਂ ਟੀਮਾਂ ਦੁਆਰਾ ਕੀਤੇ ਜਾ ਰਹੇ ਕੰਮ ਬਾਰੇ ਹੋਰ ਪੜ੍ਹਨ ਲਈ ਸੱਦਾ ਦਿੰਦੇ ਹਾਂ ਜਿੰਨ੍ਹਾਂ ਲਈ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ।
ਪ੍ਰਭਾਵ ਦੀਆਂ ਕਹਾਣੀਆਂ
ਇਸ ਸਾਲ, ਸਾਡੇ ਪ੍ਰਭਾਵ ਦੀਆਂ ਕਹਾਣੀਆਂ ਸਾਡੀਆਂ ਤਿੰਨ ਕਦਰਾਂ ਕੀਮਤਾਂ 'ਤੇ ਅਧਾਰਤ ਹਨ: ਅਸੀਂ ਹਰ ਕਿਸੇ ਦੀ ਪਰਵਾਹ ਕਰਦੇ ਹਾਂ, ਅਸੀਂ ਹਮੇਸ਼ਾ ਸਿੱਖਦੇ ਰਹਿੰਦੇ ਹਾਂ ਅਤੇ ਅਸੀਂ ਬਿਹਤਰ ਨਤੀਜਿਆਂ ਲਈ ਲਗਾਤਾਰ ਕੋਸ਼ਿਸ਼ ਕਰਦੇ ਹਾਂ।

ਬਿਹਤਰ ਨਤੀਜਿਆਂ ਦੀਆਂ ਕਹਾਣੀਆਂ
ਅਸੀਂ ਸਿਹਤ ਸੰਭਾਲ ਦੇ ਸਾਰੇ ਕੰਮਾਂ ਵਿੱਚ ਬਿਹਤਰ ਸਿੱਟੇ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਜਿਸ ਨਾਲ ਮਰੀਜ਼ਾਂ ਲਈ ਬਿਹਤਰ ਨਤੀਜੇ ਨਿਕਲਦੇ ਹਨ ਅਤੇ ਸਿਹਤ ਸੰਭਾਲ ਵਿੱਚ ਸੁਧਾਰ ਹੁੰਦਾ ਹੈ।

ਦੇਖਭਾਲ ਦੀਆਂ ਕਹਾਣੀਆਂ
ਸਾਡਾ ਮੰਨਣਾ ਹੈ ਕਿ ਸਾਡੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ, ਸਾਡੇ ਸਹਿਕਰਮੀਆਂ ਅਤੇ ਆਪਣੇ ਆਪ ਦੀ ਦੇਖਭਾਲ ਕਰਨ ਦੇ ਕੰਮ ਵਿੱਚ, ਦੇਖਭਾਲ ਕਰਨਾ ਸਭ ਤੋਂ ਪ੍ਰਮੁੱਖ ਹੈ।

ਸਿੱਖਣ ਦੀਆਂ ਕਹਾਣੀਆਂ