ਫਲੈਕਸੀਬਲ ਅਡੈਪਟੇਬਲ ਹੋਮ ਸੁਪੋਰਟ ਟੀਮ ਨਾਮਕ ਇੱਕ ਨਵੀਂ ਟੀਮ ਨੇ ਘੱਟ-ਰੁਕਾਵਟ ਵਾਲੀ ਪਹੁੰਚ 'ਤੇ ਕੇਂਦਰਿਤ ਇੱਕ ਦੇਖਭਾਲ ਮਾਡਲ ਪੇਸ਼ ਕੀਤਾ ਹੈ। 

ਇਹ ਨਵਾਂ ਪ੍ਰੋਗਰਾਮ ਉਨ੍ਹਾਂ ਗੁੰਝਲਦਾਰ ਲੋਕਾਂ ਦੀਆਂ ਜ਼ਰੂਰਤਾਂ ਅਤੇ ਸਮਾਂ-ਸਾਰਣੀਆਂ ਦੇ ਅਨੁਕੂਲ ਹੈ ਜਿਨ੍ਹਾਂ ਲਈ ਰਵਾਇਤੀ ਘਰੇਲੂ ਸਹਾਇਤਾ ਸ਼ਾਇਦ ਸਹੀ ਨਾ ਹੋਵੇ। ਇਹ ਪ੍ਰੋਗਰਾਮ ਡਾਊਨਟਾਊਨ ਈਸਟਸਾਈਡ 'ਤੇ ਕੇਂਦਰਿਤ ਹੈ। ਇਹ ਟੀਮ ਨਿਸ਼ਚਿਤ ਸਮੇਂ ਦੀ ਪੇਸ਼ਕਸ਼ ਕਰਨ ਦੀ ਬਜਾਏ, ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਦੀ ਇੱਛਾ ਮੁਤਾਬਕ ਅਪੌਇੰਟਮੈਂਟਾਂ ਲਈ ਢੁਕਵੇਂ ਸਮੇਂ ਦੀ ਲੋੜ ਨੂੰ ਸੰਬੋਧਿਤ ਕਰਦੀ ਹੈ। ਇਹ ਪ੍ਰੋਗਰਾਮ ਮੰਨਦਾ ਹੈ ਕਿ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਚੁਣੌਤੀਆਂ ਸਮੇਤ ਕਈ ਕਾਰਕ, ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਨੂੰ ਨਿਰਧਾਰਤ ਅਪੌਇੰਟਮੈਂਟ ਲਈ ਤਿਆਰ ਨਾ ਹੋਣ ਜਾਂ ਪਹਿਲਾਂ ਤੋਂ ਰੱਦ ਕਰਨ ਦੀ ਜ਼ਰੂਰਤ ਦਾ ਕਾਰਨ ਬਣ ਸਕਦੇ ਹਨ।  

ਗੁੰਝਲਦਾਰ ਮੁਸ਼ਕਲਾਂ ਵਾਲੇ ਲੋਕਾਂ ਦੀ ਦੇਖਭਾਲ ਵਿੱਚ ਰੁਕਾਵਟਾਂ ਨੂੰ ਘਟਾਉਣਾ ਲਾਭਦਾਇਕ ਸਾਬਤ ਹੋਇਆ ਹੈ। ਫਰਵਰੀ 2023 ਅਤੇ ਫਰਵਰੀ 2024 ਦੇ ਵਿਚਕਾਰ, ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਦੁਆਰਾ ਅਪੌਇੰਟਮੈਂਟਾਂ ਰੱਦ ਕਰਨ ਦੀ ਦਰ ਇੱਕ ਪ੍ਰਤੀਸ਼ਤ ਤੋਂ ਘੱਟ ਰਹੀ। 

“ਪ੍ਰੋਗਰਾਮ ਨੂੰ ਜਿਸ ਤਰੀਕੇ ਨਾਲ ਸਥਾਪਤ ਕੀਤਾ ਗਿਆ ਹੈ, ਉਸ ਨਾਲ ਅਸੀਂ ਲੋੜ ਪੈਣ 'ਤੇ ਕਈ ਵਾਰ ਕਲਾਇੰਟ ਨੂੰ ਦੁਬਾਰਾ ਮਿਲ ਸਕਦੇ ਹਾਂ। ਜੇਕਰ ਅਸੀਂ ਵਿਜ਼ਿਟ ਲਈ ਪਹੁੰਚਦੇ ਹਾਂ ਅਤੇ ਉਹ ਸਾਡੇ ਲਈ ਤਿਆਰ ਨਹੀਂ ਹਨ ਜਾਂ ਉੱਥੇ ਨਹੀਂ ਹਨ, ਤਾਂ ਅਸੀਂ ਵਾਪਸ ਆਉਂਦੇ ਹਾਂ,” VCH ਦੇ ਕਮਿਊਨਿਟੀ ਲਿਏਸੌਨ ਵਰਕਰ, Gabrielle Fajardo ਨੇ ਕਿਹਾ। 

elderly patient with home support worker in a living room

VCH ਵਿਖੇ ਫਲੈਕਸੀਬਲ ਅਡੈਪਟੇਬਲ ਹੋਮ ਸੁਪੋਰਟ ਟੀਮ ਨੇ ਆਪਣੇ ਪਹਿਲੇ ਸਾਲ ਵਿੱਚ ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਦੁਆਰਾ ਅਪੌਇੰਟਮੈਂਟ ਰੱਦ ਕਰਨ ਦੀ ਦਰ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਬਣਾਈ ਰੱਖੀ ਹੈ।

ਨਵਾਂ ਪ੍ਰੋਗਰਾਮ ਲੋਕਾਂ ਨੂੰ ਘਰ ਵਿੱਚ ਸੁਰੱਖਿਅਤ ਅਤੇ ਵਿਅਕਤੀਗਤ ਦੇਖਭਾਲ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ

ਕਈ ਹਸਪਤਾਲਾਂ ਵਿੱਚ ‘ਹੌਸਪਿਟਲ ਐਟ ਹੋਮ’ (Hospital at Home) ਪ੍ਰੋਗਰਾਮ ਸ਼ੁਰੂ ਹੋਣ ਨਾਲ ਮਰੀਜ਼ ਘਰ ਦੇ ਆਰਾਮ ਤੋਂ ਸੁਵਿਧਾਜਨਕ, ਸੁਰੱਖਿਅਤ ਅਤੇ ਸਮੇਂ ਸਿਰ ਦੇਖਭਾਲ ਦਾ ਲਾਭ ਉਠਾ ਰਹੇ ਹਨ।

2024 ਵਿੱਚ, ‘ਹੌਸਪਿਟਲ ਐਟ ਹੋਮ’ ਨੇ 200 ਤੋਂ ਵੱਧ ਮਰੀਜ਼ਾਂ ਨੂੰ ਦਾਖਲ ਕੀਤਾ, ਜਿਸਦਾ ਵਿਸਤਾਰ UBC ਹਸਪਤਾਲ ਤੋਂ ਦਾਖਲੇ ਨੂੰ ਸ਼ਾਮਲ ਕਰਨ ਲਈ ਕੀਤਾ ਗਿਆ ਅਤੇ ਇਸ ਨੂੰ ਪ੍ਰੀਮੀਅਰਜ਼ ਅਵਾਰਡ ਨਾਮਜ਼ਦਗੀ ਨਾਲ ਸੂਬਾਈ ਤੌਰ 'ਤੇ ਮਾਨਤਾ ਪ੍ਰਾਪਤ ਹੋਈ।

‘ਹੌਸਪਿਟਲ ਐਟ ਹੋਮ’ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਮਾਡਲ ਹੈ ਜੋ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ, ਅਤੇ ਮਰੀਜ਼ਾਂ ਦੇ ਆਰਾਮ, ਪਰਦੇਦਾਰੀ ਅਤੇ ਸੁਤੰਤਰਤਾ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਟੀਮਾਂ ਵਿੱਚ ਡਾਕਟਰ, ਰਜਿਸਟਰਡ ਨਰਸਾਂ, ਫਾਰਮਾਸਿਸਟ, ਔਕਿਉਪੇਸ਼ਨਲ ਅਤੇ ਫਿਜ਼ੀਓਥੈਰੇਪਿਸਟ, ਅਤੇ ਸਪੀਚ-ਲੈਂਗੁਏਜ ਪੈਥੌਲੋਜਿਸਟ, ਅਤੇ ਹੋਰ ਸ਼ਾਮਲ ਹਨ। ਲੋੜ ਅਨੁਸਾਰ ਹੋਰ ਮਾਹਿਰ ਪ੍ਰਦਾਨ ਕੀਤੇ ਜਾ ਸਕਦੇ ਹਨ ਤਾਂ ਜੋ ਕਿਸੇ ਮਰੀਜ਼ ਦੀਆਂ ਵਿਅਕਤੀਗਤ ਜ਼ਰੂਰਤਾਂ ਦੇ ਅਨੁਸਾਰ ਦੇਖਭਾਲ ਕੀਤੀ ਜਾ ਸਕੇ।

ਵੈਨਕੂਵਰ ਜਨਰਲ ਹਸਪਤਾਲ, ਯੂ.ਬੀ.ਸੀ. ਹਸਪਤਾਲ, ਸੇਂਟ ਪੌਲਜ਼ ਹਸਪਤਾਲ ਅਤੇ ਮਾਊਂਟ ਸੇਂਟ ਜੋਸਫ਼ ਹਸਪਤਾਲ ਦੇ ਯੋਗ ਮਰੀਜ਼ ਜੇਕਰ ਸੁਰੱਖਿਅਤ ਅਤੇ ਢੁਕਵਾਂ ਸਮਝਿਆ ਜਾਵੇ ਤਾਂ ਹਸਪਤਾਲ ਦੀ ਬਜਾਏ ਆਪਣੇ ਘਰ ਵਿੱਚ ਦੇਖਭਾਲ ਪ੍ਰਾਪਤ ਕਰਨਾ ਚੁਣ ਸਕਦੇ ਹਨ। ਇਹ ਪ੍ਰੋਗਰਾਮ ਉਨ੍ਹਾਂ ਯੋਗ ਮਰੀਜ਼ਾਂ ਲਈ ਖੁੱਲ੍ਹਾ ਹੈ ਜਿਨ੍ਹਾਂ ਵਿੱਚ ਸੈਪਸਿਸ, ਨਮੂਨੀਆ, ਪੁਰਾਣੀ ਔਬਸਟ੍ਰਕਟਿਵ ਪਲਮਨਰੀ ਬਿਮਾਰੀ ਜਾਂ ਡੀਹਾਈਡਰੇਸ਼ਨ ਵਰਗੀਆਂ ਬਿਮਾਰੀਆਂ ਦਾ ਪਤਾ ਲੱਗਿਆ ਹੈ। 

"ਸਾਡੇ ਮਰੀਜ਼ਾਂ ਮੁਤਾਬਕ ‘ਹੌਸਪਿਟਲ ਐਟ ਹੋਮ’ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹ ਆਪਣੇ ਘਰ ਵਿੱਚ ਹੀ ਤੰਦਰੁਸਤ ਹੋ ਸਕਦੇ ਹਨ," ਵੈਨਕੂਵਰ ਜਨਰਲ ਹਸਪਤਾਲ ਦੇ ਹੌਸਪਿਟਲ ਐਟ ਹੋਮ ਦੇ ਮੈਡੀਕਲ ਲੀਡ, Dr. Iain McCormick ਨੇ ਕਿਹਾ। "ਮਰੀਜ਼ਾਂ ਨੂੰ ਬਹੁਤ ਸਹਾਇਤਾ ਮਿਲਦੀ ਹੈ, ਜਿਸ ਵਿੱਚ ਰੋਜ਼ਾਨਾ ਵਿਅਕਤੀਗਤ ਮੁਲਾਕਾਤਾਂ ਅਤੇ ਵਰਚੁਅਲ ਅਤੇ ਨਿਗਰਾਨੀ ਤਕਨਾਲੋਜੀਆਂ ਦਾ ਮਿਸ਼ਰਣ ਸ਼ਾਮਲ ਹੈ।" 

ਹੌਸਪਿਟਲ ਐਟ ਹੋਮ

‘ਹੌਸਪਿਟਲ ਐਟ ਹੋਮ’ ਇੱਕ ਨਵੀਨਤਾਕਾਰੀ ਪ੍ਰੋਗਰਾਮ ਹੈ ਜੋ ਹਸਪਤਾਲ ਵਿੱਚ ਰਹਿਣ ਦੀ ਬਜਾਏ ਆਪਣੇ ਘਰ ਵਿੱਚ ਦੇਖਭਾਲ ਜਾਰੀ ਰੱਖਣ ਦੀ ਚੋਣ ਦਿੰਦਾ ਹੈ। ‘ਹੌਸਪਿਟਲ ਐਟ ਹੋਮ’ ਯੋਗ ਮਰੀਜ਼ਾਂ ਨੂੰ ਆਪਣੇ ਘਰ ਵਿੱਚ ਹਸਪਤਾਲ-ਪੱਧਰੀ ਸੇਵਾਵਾਂ ਪ੍ਰਾਪਤ ਕਰਨ ਦੀ ਚੋਣ ਦਿੰਦਾ ਹੈ। 

A hospital at home patient