ਡਾਕਟਰੀ ਨਵੀਨਤਾ ਰਾਹੀਂ ਬਿਹਤਰ ਨਤੀਜਿਆਂ ਲਈ ਯਤਨਸ਼ੀਲ
VCH ਦੀਆਂ ਟੀਮਾਂ ਮਹੱਤਵਪੂਰਨ ਡਾਕਟਰੀ ਤਰੱਕੀਆਂ 'ਤੇ ਲਗਾਤਾਰ ਕੰਮ ਕਰ ਰਹੀਆਂ ਹਨ।
On this page
- ਵੈਨਕੂਵਰ ਜਨਰਲ ਹਸਪਤਾਲ ਵਿਖੇ ਓਵਰਸਟਿੱਚ ਪ੍ਰਕਿਰਿਆ: ਕੈਨੇਡਾ ਵਿੱਚ ਪਹਿਲਾ
- ਵੈਨਕੂਵਰ ਜਨਰਲ ਹਸਪਤਾਲ ਦੇ ਹਾਈਪਰਬਰਿਕ ਚੈਂਬਰ ਵਿਖੇ ਮਰੀਜ਼ਾਂ ਲਈ ਆਕਸੀਜਨ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇੱਥੇ ਇਸਨੂੰ ਚਲਾਉਣ ਵਾਲੇ ਕੁਝ ਟੀਮ ਮੈਂਬਰ ਮੌਜੂਦ ਹਨ
- ਕੇਂਦਰੀ ਤੱਟਵਰਤੀ ਭਾਈਚਾਰਿਆਂ ਵਿੱਚ ਮਰੀਜ਼ਾਂ ਲਈ ਤੇਜ਼ ਸਟ੍ਰੋਕ ਦੇਖਭਾਲ ਵਿੱਚ ਮਦਦ ਲਈ AI ਦੀ ਵਰਤੋਂ ਕਰਨਾ
- ਸ਼ੂਗਰ ਰੋਗੀਆਂ ਲਈ ਜ਼ਖ਼ਮਾਂ ਦੀ ਵਿਸ਼ੇਸ਼ ਦੇਖਭਾਲ
VCH ਡਾਕਟਰੀ ਦੇਖਭਾਲ, ਖੋਜ ਅਤੇ ਅਧਿਆਪਨ ਵਿੱਚ ਮੋਹਰੀ ਹੋਣ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਵੱਖ-ਵੱਖ ਪੇਸ਼ਿਆਂ ਵਿੱਚ ਮਿਲ ਕੇ ਕੰਮ ਕਰਕੇ, ਉੱਦਮੀ ਕਦਮ ਚੁੱਕ ਕੇ, ਅਤੇ ਮਜ਼ਬੂਤ ਭਾਈਵਾਲੀ ਬਣਾ ਕੇ, VCH ਨੇ ਤੱਤ ਨਿਰੀਖਣ ਅਤੇ ਖੋਜ ਰਾਹੀਂ ਸਿਹਤ ਸੰਭਾਲ ਵਿੱਚ ਨਵੇਂ ਵਿਚਾਰਾਂ ਨੂੰ ਅਸਲ ਸੁਧਾਰਾਂ ਵਿੱਚ ਬਦਲਣ ਵਿੱਚ ਮਦਦ ਕੀਤੀ ਹੈ।
ਵੈਨਕੂਵਰ ਜਨਰਲ ਹਸਪਤਾਲ ਵਿਖੇ ਓਵਰਸਟਿੱਚ ਪ੍ਰਕਿਰਿਆ: ਕੈਨੇਡਾ ਵਿੱਚ ਪਹਿਲਾ
ਵੈਨਕੂਵਰ ਜਨਰਲ ਹਸਪਤਾਲ ਦੀ ਇੱਕ ਟੀਮ ਨੇ ਕੈਨੇਡਾ ਦੀ ਪਹਿਲੀ ਓਵਰਸਟਿੱਚ ਪ੍ਰਕਿਰਿਆਕੀਤੀ। ਟੀਮ ਨੇ ਮਰੀਜ਼ ਦੀ ਅੰਤੜੀ ਵਿੱਚ ਇੱਕ ਪੁਰਾਣੀ ਲੀਕ ਨੂੰ ਸਿਉਂਣ ਲਈ ਐਂਡੋਸਕੋਪ ਨਾਲ ਓਵਰਸਟਿੱਚ ਦੀ ਸਫਲਤਾਪੂਰਵਕ ਵਰਤੋਂ ਕੀਤੀ, ਜੋ ਕਿ ਰਵਾਇਤੀ ਸਰਜਰੀ ਨਾਲੋਂ ਘੱਟ-ਇਨਵੇਸਿਵ (ਸਰੀਰ ਨੂੰ ਨਹੀਂ ਚੀਰਦੀ ਜਾਂ ਖੋਲ੍ਹਦੀ) ਪ੍ਰਕਿਰਿਆ ਹੈ।
ਹੈਲਥ ਕੈਨੇਡਾ ਦੁਆਰਾ ਪ੍ਰਵਾਨਿਤ ਓਵਰਸਟਿੱਚ ਡਿਵਾਈਸ ਕਈ ਤਰ੍ਹਾਂ ਦੇ ਗੈਸਟਰੋਇੰਟੇਸਟਾਈਨਲ ਵਿਕਾਰਾਂ ਲਈ ਨਵੇਂ ਇਲਾਜਾਂ ਨੂੰ ਸਮਰੱਥ ਬਣਾਉਂਦੀ ਹੈ ਅਤੇ ਕੁਝ ਰਵਾਇਤੀ ਸਰਜਰੀਆਂ ਦੇ ਮੁਕਾਬਲੇ ਤੇਜ਼ ਰਿਕਵਰੀ ਦੇ ਨਾਲ ਘੱਟ ਇਨਵੇਸਿਵ ਵਿਕਲਪ ਪ੍ਰਦਾਨ ਕਰਦੀ ਹੈ। ਇਸਦੀ ਵਰਤੋਂ ਸੰਭਵ ਤੌਰ 'ਤੇ ਪ੍ਰਕਿਰਿਆਵਾਂ ਦੀ ਵਧਦੀ ਗਿਣਤੀ ਵਿੱਚ ਕੀਤੀ ਜਾਵੇਗੀ, ਜਿਸ ਨਾਲ ਹਰ ਸਾਲ ਸੈਂਕੜੇ ਮਰੀਜ਼ਾਂ ਦੀ ਮਦਦ ਹੋ ਸਕੇਗੀ।

ਵੈਨਕੂਵਰ ਜਨਰਲ ਹਸਪਤਾਲ ਵਿੱਚ ਪਹਿਲੀ ਓਵਰਸਟਿੱਚ ਪ੍ਰਕਿਰਿਆ ਤੋਂ ਬਾਅਦ ਗੈਸਟ੍ਰੋਐਂਟਰੌਲੋਜਿਸਟ Dr. Roberto Trasolini ਅਤੇ ਉਨ੍ਹਾਂ ਦੀ ਟੀਮ।
ਵੈਨਕੂਵਰ ਜਨਰਲ ਹਸਪਤਾਲ ਦੇ ਹਾਈਪਰਬਰਿਕ ਚੈਂਬਰ ਵਿਖੇ ਮਰੀਜ਼ਾਂ ਲਈ ਆਕਸੀਜਨ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇੱਥੇ ਇਸਨੂੰ ਚਲਾਉਣ ਵਾਲੇ ਕੁਝ ਟੀਮ ਮੈਂਬਰ ਮੌਜੂਦ ਹਨ
ਵੈਨਕੂਵਰ ਜਨਰਲ ਹਸਪਤਾਲ ਵਿਖੇ ਹਾਈਪਰਬਰਿਕ ਆਕਸੀਜਨ ਯੂਨਿਟ ਨੇ ਆਪਣੇ ਉਤਪਾਦਨ ਵਿੱਚ 75 ਪ੍ਰਤੀਸ਼ਤ ਵਾਧਾ ਕੀਤਾ ਹੈ, ਜਿਸ ਨਾਲ ਬੀ.ਸੀ. ਭਰ ਦੇ ਮਰੀਜ਼ਾਂ ਨੂੰ ਹਾਈਪਰਬਰਿਕ ਆਕਸੀਜਨ ਥੈਰੇਪੀ ਹੋਰ ਜਲਦੀ ਪ੍ਰਦਾਨ ਕੀਤੀ ਜਾ ਸਕਦੀ ਹੈ।
"ਇੱਕ ਔਸਤ ਦਿਨ ਵਿੱਚ, ਟੀਮ ਹਰ ਤਰ੍ਹਾਂ ਦੇ ਮਰੀਜ਼ਾਂ ਨੂੰ ਦੇਖਦੀ ਹੈ, ਕੈਂਸਰ ਦੇ ਠੀਕ ਹੋ ਰਹੇ ਮਰੀਜ਼ਾਂ ਤੋਂ ਲੈ ਕੇ ਅਚਾਨਕ ਸੁਣਨ ਸ਼ਕਤੀ ਦੀ ਘਾਟ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਤੱਕ, ਅਤੇ ਸ਼ੂਗਰ ਦੀਆਂ ਪੇਚੀਦਗੀਆਂ ਨਾਲ ਜੂਝ ਰਹੇ ਲੋਕਾਂ ਤੱਕ," VCH ਦੇ ਹਾਈਪਰਬਰਿਕ ਆਕਸੀਜਨ ਯੂਨਿਟ ਦੇ ਮੈਡੀਕਲ ਲੀਡ, Dr. Afshin Khazei ਨੇ ਕਿਹਾ। “ਉਨ੍ਹਾਂ ਸਾਰਿਆਂ ਵਿੱਚ ਇੱਕ ਗੱਲ ਸਾਂਝੀ ਹੈ ਅਤੇ ਉਹ ਹੈ ਹਾਈਪਰਬਰਿਕ ਆਕਸੀਜਨ ਥੈਰੇਪੀ ਤੋਂ ਉਨ੍ਹਾਂ ਨੂੰ ਮਿਲਣ ਵਾਲਾ ਲਾਭ। ਅਤੇ ਹੁਣ ਅਸੀਂ ਇੱਕ ਦਿਨ ਵਿੱਚ 16 ਮਰੀਜ਼ਾਂ ਦਾ ਇਲਾਜ ਕਰਨ ਤੋਂ ਲੈਕੇ 28 ਤੱਕ ਦਾ ਇਲਾਜ ਕਰਨ ਦੇ ਸਮਰੱਥ ਹੋ ਗਏ ਹਾਂ, ਜੋ ਕਿ ਇੱਕ ਮਹੱਤਵਪੂਰਨ ਵਾਧਾ ਹੈ।
ਯੂਨਿਟ ਦਾ ਪਣਡੁੱਬੀ ਵਰਗਾ ਚੈਂਬਰ ਦੋ ਘੰਟੇ ਦੀ "ਡਾਈਵਿੰਗ" ਦੌਰਾਨ ਮਰੀਜ਼ਾਂ ਦੇ ਸਮੂਹਾਂ ਨੂੰ ਉੱਚ ਪੱਧਰੀ ਆਕਸੀਜਨ ਪਹੁੰਚਾਉਣ ਲਈ ਇੱਕ ਦਬਾਅ ਵਾਲਾ ਵਾਤਾਵਰਣ ਬਣਾਉਂਦਾ ਹੈ। ਹਾਈਪਰਬਰਿਕ ਆਕਸੀਜਨ ਥੈਰੇਪੀ ਆਮ ਤੌਰ 'ਤੇ ਸਕੂਬਾ ਡਾਈਵਰਾਂ ਵਿੱਚ ਕਾਰਬਨ ਮੋਨੋਆਕਸਾਈਡ ਜ਼ਹਿਰ ਅਤੇ ਡੀਕੰਪ੍ਰੇਸ਼ਨ ਬਿਮਾਰੀ ਦੇ ਇਲਾਜ ਲਈ ਜਾਣੀ ਜਾਂਦੀ ਹੈ, ਹਾਲਾਂਕਿ, ਇਹ ਇਲਾਜ ਕਈ ਸਥਿਤੀਆਂ ਲਈ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ, ਜਿਸ ਵਿੱਚ ਕੈਂਸਰ ਰੇਡੀਏਸ਼ਨ ਥੈਰੇਪੀ ਤੋਂ ਟਿਸ਼ੂ ਅਤੇ ਅੰਗਾਂ ਦੇ ਨੁਕਸਾਨ ਦੀ ਮੁਰੰਮਤ ਕਰਨਾ ਅਤੇ ਸ਼ੂਗਰ ਦੀਆਂ ਪੇਚੀਦਗੀਆਂ ਵਾਲੇ ਮਰੀਜ਼ਾਂ ਵਿੱਚ ਅੰਗ ਕੱਟਣ ਤੋਂ ਬਚਾਅ ਸ਼ਾਮਲ ਹੈ।
VGH (Vancouver General Hospital) ਦਾ ਹਾਈਪਰਬਰਿਕ ਆਕਸੀਜਨ ਯੂਨਿਟ ਸੂਬੇ ਦੀ ਹਾਈਪਰਬਰਿਕ ਆਕਸੀਜਨ ਥੈਰੇਪੀ ਲਈ ਇੱਕੋ ਇੱਕ ਰੈਫਰਲ ਸਾਈਟ ਹੈ। ਤਿੰਨ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ, ਇਹ ਇੱਕ ਦਿਨ ਵਿੱਚ ਸਿਰਫ਼ ਦੋ ਡਾਈਵ (ਗੋਤਾ ਮਾਰਨਾ) ਚਲਾਉਂਦਾ ਸੀ।
VGH ਅਤੇ UBC ਹਸਪਤਾਲ ਫਾਊਂਡੇਸ਼ਨ ਦੇ ਦਾਨੀ ਦੇ ਸਹਿਯੋਗ ਨਾਲ, ਯੂਨਿਟ ਨੇ 2022 ਵਿੱਚ ਤਿੰਨ ਰੋਜ਼ਾਨਾ ਡਾਈਵਜ਼ ਦੀ ਪਰਖ ਕਰਨ ਲਈ ਤਿਆਰੀ ਕੀਤੀ। ਨੌਂ ਮਹੀਨਿਆਂ ਦੇ ਅੰਦਰ, ਉਨ੍ਹਾਂ ਨੇ ਆਉਟਪੁੱਟ ਵਿੱਚ 32 ਪ੍ਰਤੀਸ਼ਤ ਵਾਧਾ ਦੇਖਿਆ, 1,200 ਵਧੇਰੇ ਇਲਾਜ ਦੇਖਣ ਨੂੰ ਮਿਲੇ ਅਤੇ ਉਡੀਕ ਸੂਚੀ ਦੇ ਸਮੇਂ ਵਿੱਚ ਕਮੀ ਆਈ। ਇਹ ਅੰਕੜੇ ਮਰੀਜ਼ਾਂ ਦੇ ਨਤੀਜਿਆਂ ਵਿੱਚ ਨਿਰੰਤਰ ਸੁਧਾਰ ਦਰਸਾਉਂਦੇ ਰਹੇ। 2024 ਦੀ ਬਸੰਤ ਤੱਕ, ਯੂਨਿਟ ਨੂੰ ਪ੍ਰਤੀ ਦਿਨ ਚਾਰ ਡਾਈਵਜ਼ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ।
ਕੇਂਦਰੀ ਤੱਟਵਰਤੀ ਭਾਈਚਾਰਿਆਂ ਵਿੱਚ ਮਰੀਜ਼ਾਂ ਲਈ ਤੇਜ਼ ਸਟ੍ਰੋਕ ਦੇਖਭਾਲ ਵਿੱਚ ਮਦਦ ਲਈ AI ਦੀ ਵਰਤੋਂ ਕਰਨਾ
ਜਦੋਂ ਸਟ੍ਰੋਕ ਦੇ ਨਿਦਾਨ ਅਤੇ ਇਲਾਜ ਦੀ ਗੱਲ ਆਉਂਦੀ ਹੈ, ਤਾਂ ਸਮਾਂ ਸਭ ਤੋਂ ਕੀਮਤੀ ਹੁੰਦਾ ਹੈ। ਸਟ੍ਰੋਕ ਦਾ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਰਨ ਲਈ, ਐਂਡੋਵੈਸਕੁਲਰ ਥੈਰੇਪੀ ਨਾਮਕ ਇੱਕ ਇਲਾਜ ਦੀ ਵਰਤੋਂ ਦਿਮਾਗ ਵਿੱਚ ਖੂਨ ਦੇ ਗਤਲੇ ਨੂੰ ਹਟਾਉਣ ਅਤੇ ਖੂਨ ਦੇ ਪ੍ਰਵਾਹ ਨੂੰ ਬਹਾਲ ਕਰਨ ਲਈ ਕੀਤੀ ਜਾ ਸਕਦੀ ਹੈ, ਪਰ ਇਹ ਇਲਾਜ ਪਹਿਲਾਂ ਸਿਰਫ ਵੈਨਕੂਵਰ ਜਨਰਲ ਹਸਪਤਾਲ ਵਿੱਚ ਉਪਲਬਧ ਸੀ।
VCH ਦੀ ਇੱਕ ਟੀਮ ਇੱਕ ਉਤਸ਼ਾਹਜਨਕ ਪਹਿਲਕਦਮੀ ਦਾ ਪਾਇਲਟ ਕਰ ਰਹੀ ਹੈ, ਜਿਸ ਨਾਲ ਕੇਂਦਰੀ ਤੱਟ ਦੇ ਹਸਪਤਾਲਾਂ ਵਿੱਚ AI-ਸੰਚਾਲਿਤ ਇਮੇਜਿੰਗ ਸੌਫਟਵੇਅਰ ਦੀ ਵਰਤੋਂ ਦਾ ਵਿਸਤਾਰ ਕੀਤਾ ਜਾ ਸਕੇਗਾ। ਇਹ ਤਕਨਾਲੋਜੀ CT ਸਕੈਨ ਦਾ ਤੇਜ਼ੀ ਨਾਲ ਵਿਸ਼ਲੇਸ਼ਣ ਕਰੇਗੀ, ਸਟ੍ਰੋਕ ਦੀ ਗੰਭੀਰਤਾ ਦਾ ਪਤਾ ਲਗਾਏਗੀ ਅਤੇ ਜੇਕਰ ਇਲਾਜ ਦੀ ਲੋੜ ਹੋਵੇ ਤਾਂ ਵੈਨਕੂਵਰ ਜਨਰਲ ਹਸਪਤਾਲ ਦੇ ਨਿਊਰੋਲੋਜਿਸਟਾਂ ਨੂੰ ਤੁਰੰਤ ਸੁਚੇਤ ਕਰੇਗੀ।
"ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਟ੍ਰੋਕ ਤੋਂ ਬਾਅਦ, ਤੱਟਵਰਤੀ ਭਾਈਚਾਰਿਆਂ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਲੋੜੀਂਦੀ ਦੇਖਭਾਲ ਜਲਦੀ ਮਿਲੇ," VCH ਦੇ ਰੀਜਨਲ ਸਟ੍ਰੋਕ ਲੀਡ, Kelly Sharp ਨੇ ਕਿਹਾ। "VCH ਦੀਆਂ ਤਿੰਨ ਟੀਮਾਂ ਇੱਕ ਦਿਲਚਸਪ ਪਹਿਲਕਦਮੀ ਦਾ ਪਾਇਲਟ ਕਰ ਰਹੀਆਂ ਹਨ ਜੋ ਕੇਂਦਰੀ ਤੱਟ 'ਤੇ ਸਥਿਤ ਸਾਡੇ ਹਸਪਤਾਲਾਂ ਵਿੱਚ AI-ਸੰਚਾਲਿਤ ਇਮੇਜਿੰਗ ਸੌਫਟਵੇਅਰ ਦੀ ਵਰਤੋਂ ਦਾ ਵਿਸਤਾਰ ਕਰੇਗਾ।"
ਦਿਮਾਗੀ ਨੁਕਸਾਨ ਨੂੰ ਰੋਕਣ ਅਤੇ ਰਿਕਵਰੀ ਨੂੰ ਬਿਹਤਰ ਬਣਾਉਣ ਲਈ ਇਲਾਜ ਲਈ ਸਮਾਂ ਘੱਟ ਕਰਨਾ ਬਹੁਤ ਜ਼ਰੂਰੀ ਹੈ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿਣ ਵਾਲੇ ਇੰਡੀਜਨਸ ਲੋਕਾਂ ਨੂੰ ਸਟ੍ਰੋਕ ਦਾ ਵਧੇਰੇ ਜੋਖਮ ਹੁੰਦਾ ਹੈ। ਹੁਣ ਪੇਂਡੂ ਅਤੇ ਦੂਰ-ਦੁਰਾਡੇ ਦੇ ਹਸਪਤਾਲ ਸਟ੍ਰੋਕ ਦੇ ਨਿਦਾਨ ਅਤੇ ਇਲਾਜ ਲਈ ਵਧੇਰੇ ਬਰਾਬਰ ਪਹੁੰਚ ਪ੍ਰਦਾਨ ਕਰ ਸਕਦੇ ਹਨ।

ਜਦੋਂ ਸਟ੍ਰੋਕ ਦੀ ਜਾਂਚ ਅਤੇ ਇਲਾਜ ਦੀ ਗੱਲ ਆਉਂਦੀ ਹੈ, ਤਾਂ ਸਮਾਂ ਸਭ ਤੋਂ ਕੀਮਤੀ ਹੁੰਦਾ ਹੈ: ਇਲਾਜ ਵਿੱਚ ਹਰ ਇੱਕ ਮਿੰਟ ਦੀ ਦੇਰੀ ਨਾਲ 1.9 ਮਿਲੀਅਨ ਦਿਮਾਗੀ ਸੈੱਲ ਖਤਮ ਹੋ ਜਾਂਦੇ ਹਨ।
ਸ਼ੂਗਰ ਰੋਗੀਆਂ ਲਈ ਜ਼ਖ਼ਮਾਂ ਦੀ ਵਿਸ਼ੇਸ਼ ਦੇਖਭਾਲ
ਕਮਿਊਨਿਟੀ ਹੈਲਥ ਸੈਂਟਰਾਂ ਅਤੇ ਰਿਚਮੰਡ ਹੋਮ ਹੈਲਥ ਦੀਆਂ ਟੀਮਾਂ ਸ਼ੂਗਰ ਵਾਲੇ ਪੈਰਾਂ ਦੇ ਅਲਸਰ ਵਾਲੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਲਈ ਮਿਲ ਕੇ ਕੰਮ ਕਰ ਰਹੀਆਂ ਹਨ, ਇਹ ਇੱਕ ਕਿਸਮ ਦਾ ਜ਼ਖ਼ਮ ਹੈ ਜੋ ਸ਼ੂਗਰ ਵਾਲੇ ਇੱਕ ਚੌਥਾਈ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਗੈਰ-ਸਦਮੇ ਵਾਲੇ ਹੇਠਲੇ ਅੰਗ ਕੱਟਣ ਦਾ ਇੱਕ ਪ੍ਰਮੁੱਖ ਕਾਰਨ ਹੈ।
VCH ਵਿੱਚ ਹਰ ਸਾਲ ਸ਼ੂਗਰ ਦੇ ਪੈਰਾਂ ਦੇ ਅਲਸਰ ਕਾਰਨ 100 ਤੋਂ ਵੱਧ ਹੇਠਲੇ ਅੰਗ ਕੱਟੇ ਜਾਂਦੇ ਹਨ। ਜ਼ਖ਼ਮ, ਓਸਟੋਮੀ ਅਤੇ ਕੰਟੀਨੈਂਸ ਵਿੱਚ ਮਾਹਰ ਨਰਸ ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਲਈ ਇੱਕ ਨਵੀਂ ਦੇਖਭਾਲ ਪਹੁੰਚ ਅਪਣਾ ਰਹੇ ਹਨ ਜਿਸਨੂੰ ‘ਟੋਟਲ ਕੰਟੈਕਟ ਕਾਸਟਿੰਗ’ (total contact casting) ਕਿਹਾ ਜਾਂਦਾ ਹੈ, ਜਿੱਥੇ ਪਲੱਸਤਰ ਪੈਰ ਨਾਲ ਨੇੜਲਾ ਸੰਪਰਕ ਬਣਾਉਂਦਾ ਹੈ, ਜ਼ਖ਼ਮ 'ਤੇ ਦਬਾਅ ਤੋਂ ਰਾਹਤ ਦਿੰਦਾ ਹੈ ਅਤੇ ਵਧੇਰੇ ਤੇਜ਼ੀ ਨਾਲ ਰਾਜ਼ੀ ਹੋਣ ਦੇ ਸਮਰੱਥ ਕਰਦਾ ਹੈ।
"ਜਦੋਂ ਸਹੀ ਢੰਗ ਨਾਲ ਵਰਤਿਆ ਜਾਂਦਾ ਹੈ, ਤਾਂ ਕਾਸਟਿੰਗ ਪੈਰ ਦੇ ਅਲਸਰ ਨੂੰ ਮੌਜੂਦਾ 20 ਹਫ਼ਤਿਆਂ ਤੋਂ ਵੱਧ ਦੇ ਇਲਾਜ ਦੇ ਸਮੇਂ ਦੇ ਮੁਕਾਬਲੇ, ਚਾਰ ਤੋਂ 12 ਹਫ਼ਤਿਆਂ ਵਿੱਚ ਠੀਕ ਕਰ ਸਕਦੀ ਹੈ," VCH ਦੇ ਕਲੀਨਿਕਲ ਨਰਸ ਸਪੈਸ਼ਲਿਸਟ, Christina Hagner ਨੇ ਕਿਹਾ। “ਟੋਟਲ ਕੰਟੈਕਟ ਕਾਸਟਿੰਗ ਜ਼ਖ਼ਮ ਦੀ ਲਾਗ, ਮੁੜ-ਹਸਪਤਾਲ ਵਿੱਚ ਭਰਤੀ ਅਤੇ ਅੰਗ ਕੱਟਣ ਤੋਂ ਬਚਾਅ ਵਿੱਚ ਵੀ ਮਦਦ ਕਰ ਸਕਦੀ ਹੈ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਬਹੁਤ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਸਾਡਾ ਟੀਚਾ ਹੈ ਕਿ VCH ਵਿੱਚ ਟੋਟਲ ਕੰਟੈਕਟ ਕਾਸਟਿੰਗ ਨੂੰ ਰੁਟੀਨ ਕੇਅਰ ਬਣਾਇਆ ਜਾਵੇ।"
ਇਸ ਤੋਂ ਇਲਾਵਾ, ਇਹ ਪ੍ਰਕਿਰਿਆ ਸਿਹਤ-ਸੰਭਾਲ ਅਸਮਾਨਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਸ਼ੂਗਰ ਵਾਲੇ ਇੰਡੀਜਨਸ ਲੋਕਾਂ ਵਿੱਚ ਆਮ ਅਬਾਦੀ ਨਾਲੋਂ ਹੇਠਲੇ ਅੰਗ ਕੱਟਣ ਦੀ ਦਰ ਵਧੇਰੇ ਹੁੰਦੀ ਹੈ। ਸ਼ੂਗਰ ਦੇ ਪੈਰਾਂ ਦੇ ਅਲਸਰ ਦੇ ਇਲਾਜ ਦੇ ਨਤੀਜਿਆਂ ਵਿੱਚ ਸੁਧਾਰ ਕਰਕੇ, ਇਹ ਇੰਡੀਜਨਸ ਭਾਈਚਾਰਿਆਂ ਵਿੱਚ ਸਿਹਤ ਅਸਮਾਨਤਾਵਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਦੇਖਭਾਲ ਵਿੱਚ ਇੱਕ ਬਿਹਤਰੀਨ ਮਿਆਰ, ਟੋਟਲ ਕੰਟੈਕਟ ਕਾਸਟਿੰਗ ਦੇ ਬਹੁਤ ਸਾਰੇ ਫਾਇਦੇ ਹਨ ਜਿਨ੍ਹਾਂ ਵਿੱਚ ਸ਼ਾਮਲ ਹਨ:
-
ਅੰਗ ਕੱਟਣ ਨੂੰ ਘਟਾਉਣਾ
-
ਤੰਦਰੁਸਤ ਹੋਣ ਦੇ ਸਮੇਂ ਨੂੰ ਤੇਜ਼ ਕਰਦਾ ਹੈ
-
ਖਰਚਿਆਂ ਵਿੱਚ ਬੱਚਤ


ਸ਼ੂਗਰ ਵਾਲੇ ਇੰਡੀਜਨਸ ਲੋਕਾਂ ਵਿੱਚ ਆਮ ਅਬਾਦੀ ਨਾਲੋਂ ਹੇਠਲੇ ਅੰਗ ਕੱਟਣ ਦੀ ਦਰ ਵਧੇਰੇ ਹੁੰਦੀ ਹੈ। ਸ਼ੂਗਰ ਦੇ ਪੈਰਾਂ ਦੇ ਅਲਸਰ ਦੇ ਇਲਾਜ ਦੇ ਨਤੀਜਿਆਂ ਵਿੱਚ ਸੁਧਾਰ ਕਰਕੇ, ਇਹ ਇੰਡੀਜਨਸ ਭਾਈਚਾਰਿਆਂ ਵਿੱਚ ਸਿਹਤ ਅਸਮਾਨਤਾਵਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।