shíshálh ਨੇਸ਼ਨ ਅਤੇ VCH ਸੀਸ਼ੈਲਟ ਦੇ 60 ਸਾਲਾ ਮੀਲ ਪੱਥਰ ਦਾ ਜਸ਼ਨ ਮਨਾਉਂਦੇ ਹਨ | shíshálh ਹਸਪਤਾਲ
ਇਸ ਸਾਲ ਸੀਸ਼ੈਲਟ | shíshálh ਹਸਪਤਾਲ ਦੁਆਰਾ ਆਪਣੇ ਪਹਿਲੇ ਮਰੀਜ਼ਾਂ ਦਾ ਸਵਾਗਤ ਕੀਤੇ ਜਾਣ ਦੇ ਸੱਠ ਸਾਲ ਪੂਰੇ ਹੋ ਗਏ ਹਨ ਅਤੇ shíshálh ਨੇਸ਼ਨ ਦੁਆਰਾ ਹਸਪਤਾਲ ਬਣਾਉਣ ਲਈ ਜ਼ਮੀਨ ਦਾਨ ਕੀਤੇ ਜਾਣ ਦੇ 62 ਸਾਲ ਪੂਰੇ ਹੋ ਗਏ ਹਨ।

ਇਹ ਹਸਪਤਾਲ 1964 ਵਿੱਚ 35 ਮਰੀਜ਼ਾਂ ਦੇ ਬੈੱਡ ਅਤੇ 12 ਬੈੱਡ ਵਾਲੀ ਨਰਸਾਂ ਦੀ ਰਿਹਾਇਸ਼ ਦੇ ਨਾਲ ਖੁੱਲ੍ਹਿਆ ਸੀ। ਵਰਤਮਾਨ ਵਿੱਚ, ਸੀਸ਼ੈਲਟ | shíshálh ਹਸਪਤਾਲ ਇੱਕ 63-ਬੈੱਡਾਂ ਵਾਲਾ ਹਸਪਤਾਲ ਹੈ ਜੋ ਲੈਂਗਡੇਲ, ਗਿਬਸਨ, ਰੌਬਰਟਸ ਕਰੀਕ, ਹਾਫਮੂਨ ਬੇਅ ਅਤੇ ਪੈਂਡਰ ਹਾਰਬਰ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ। Gibsons ਹੈਲਥ ਯੂਨਿਟ ਅਤੇ ਪੈਂਡਰ ਹਾਰਬਰ ਅਤੇ ਡਿਸਟ੍ਰਿਕਟ ਹੈਲਥ ਸੈਂਟਰ ਵਿਖੇ ਵੀ ਕਮਿਊਨਿਟੀ ਸਿਹਤ ਸਹਾਇਤਾ ਉਪਲਬਧ ਹੈ।
“ਅਸੀਂ shíshálh ਨੇਸ਼ਨ ਅਤੇ ਚੀਫ਼ਸ ਅਤੇ ਮੈਟਰੀਆਰਕਸ ਦੀ ਉਦਾਰਤਾ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਸਨਸ਼ਾਈਨ ਕੋਸਟ 'ਤੇ ਵਧਦੀ ਅਬਾਦੀ ਲਈ ਜ਼ਮੀਨ ਦਾਨ ਕਰਨ ਅਤੇ ਸਿਹਤ ਸੰਭਾਲ ਨੂੰ ਤਰਜੀਹ ਦੇਣ ਦੀ ਦੂਰਅੰਦੇਸ਼ੀ ਦਿਖਾਈ। ਅਸੀਂ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ, ਗੁਣਵੱਤਾ ਵਾਲੀ ਅਜਿਹੀ ਦੇਖਭਾਲ ਪ੍ਰਦਾਨ ਕਰਨ ਲਈ shíshálh ਨੇਸ਼ਨ ਨਾਲ ਨਿਰੰਤਰ ਇਕੱਠੇ ਕੰਮ ਕਰਨ ਦੀ ਉਮੀਦ ਕਰਦੇ ਹਾਂ, ਜੋ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।" - VCH ਦੀ ਕੋਸਟਲ ਕਮਿਊਨਿਟੀ ਆਫ਼ ਕੇਅਰ ਦੇ ਵਾਈਸ-ਪ੍ਰੈਜ਼ੀਡੈਂਟ, Darlene MacKinnon