ਸੀ ਟੂ ਸਕਾਈ ਖੇਤਰ ਵਿੱਚ ਸਿਹਤ ਅਤੇ ਤੰਦਰੁਸਤੀ ਦਾ ਸਮਰਥਨ ਕਰਨਾ
ਇੱਕ ਵਿਲੱਖਣ ਸਿਹਤ ਭਾਈਵਾਲੀ ਅਤੇ ਭਵਿੱਖ ਦੀਆਂ ਸਿਹਤ ਲੋੜਾਂ ਲਈ ਯੋਜਨਾਬੰਦੀ ਇਸ ਗੱਲ ਦੀਆਂ ਦੋ ਉਦਾਹਰਣਾਂ ਹਨ ਕਿ ਕਿਵੇਂ VCH ਸੀ ਟੂ ਸਕਾਈ ਕੌਰੀਡੋਰ ਵਿੱਚ ਮਰੀਜ਼ਾਂ, ਸੇਵਾਵਾਂ ਪ੍ਰਾਪਤ ਕਰਨ ਵਾਲ਼ੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰ ਰਹੀ ਹੈ।
ਆਊਟਰੀਚ ਭਾਈਵਾਲੀ ਸਕੁਆਮਿਸ਼ ਵਿੱਚ ਮਾਨਸਿਕ ਤੰਦਰੁਸਤੀ ਦਾ ਸਮਰਥਨ ਕਰਦੀ ਹੈ
ਸਥਾਨਕ ਪੁਲਿਸ ਸੇਵਾਵਾਂ ਨਾਲ ਸਿਹਤ-ਖੇਤਰ ਦੀ ਭਾਈਵਾਲੀ, ਜੋਖਮ ਪ੍ਰਤੀ ਕਮਜ਼ੋਰ ਲੋਕਾਂ ਨੂੰ ਲੋੜੀਂਦੀ ਮਾਨਸਿਕ ਸਿਹਤ ਸਹਾਇਤਾ ਪ੍ਰਾਪਤ ਕਰਨ ਅਤੇ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਰੋਤਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਨ ਵਿੱਚ ਮਦਦ ਕਰਨ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੋ ਸਕਦੀ ਹੈ
ਸਕੁਆਮਿਸ਼ ਵਿੱਚ ਕਾਰ 99 ਅਕਤੂਬਰ 2024 ਤੋਂ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਤੰਦਰੁਸਤੀ ਜਾਂਚ, ਹਸਪਤਾਲ ਲਈ ਆਵਾਜਾਈ ਸਮੇਤ 480 ਕਾਲਾਂ ਦਾ ਜਵਾਬ ਦੇ ਚੁੱਕੀ ਹੈ ਅਤੇ ਨਰਸਾਂ ਅਤੇ ਮਾਨਸਿਕ ਸਿਹਤ ਦੇ ਮਰੀਜ਼ਾਂ ਵਿਚਕਾਰ ਸਿੱਧਾ ਸੰਪਰਕ ਪ੍ਰਦਾਨ ਕਰਦੀ ਹੈ। ਕਾਰ 99 ਨੂੰ ਨੌਰਥ ਸ਼ੋਰ 'ਤੇ ਕਾਰ 22 ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਲਾਂਚ ਕੀਤਾ ਗਿਆ ਸੀ, ਜੋ VCH, ਵੈਸਟ ਵੈਨਕੂਵਰ ਪੁਲਿਸ ਵਿਭਾਗ, ਨੌਰਥ ਵੈਨਕੂਵਰ RCMP ਅਤੇ ਇੰਟੀਗ੍ਰੇਟਿਡ ਫਰਸਟ ਨੇਸ਼ਨਜ਼ ਯੂਨਿਟ ਵਿਚਕਾਰ ਭਾਈਵਾਲੀ ਹੈ।
ਜੋ ਚੀਜ਼ ਇਨ੍ਹਾਂ ਪ੍ਰੋਗਰਾਮਾਂ ਨੂੰ ਵੱਖ ਕਰਦੀ ਹੈ ਉਹ ਹੈ ਮਾਨਸਿਕ ਸਿਹਤ ਵਿੱਚ ਮਾਹਰ ਕਲੀਨਿਕਲ ਨਰਸ ਅਤੇ ਇੱਕ RCMP ਅਧਿਕਾਰੀ ਵਿਚਕਾਰ ਤਾਲ ਮੇਲ। ਇਹ ਵਿਲੱਖਣ ਭਾਈਵਾਲੀ ਮਾਨਸਿਕ ਸਿਹਤ ਸਹਾਇਤਾ ਲਈ ਬੇਨਤੀਆਂ ਦਾ ਜਵਾਬ ਦੇਣ ਵਿੱਚ ਮਦਦ ਕਰਦੀ ਹੈ, ਅਤੇ ਪਹਿਲਕਦਮੀਆਂ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਂਦੀ ਹੈ।
ਦਸੰਬਰ 2023 ਤੋਂ ਦਸੰਬਰ 2024 ਤੱਕ, ਕਾਰ 22 ਨੇ ਨੌਰਥ ਸ਼ੋਰ 'ਤੇ 870 ਕਾਲਾਂ ਦਾ ਜਵਾਬ ਦਿੱਤਾ। ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲਾ ਹਰ ਪੰਜ ਵਿੱਚੋਂ ਇੱਕ ਵਿਅਕਤੀ 2024 ਵਿੱਚ ਮਾਨਸਿਕ ਸਿਹਤ, ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਦੋਵਾਂ ਤੋਂ ਪ੍ਰਭਾਵਿਤ ਸੀ।


ਕਾਰ 99 ਨੂੰ ਨੌਰਥ ਸ਼ੋਰ 'ਤੇ ਕਾਰ 22 ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਲਾਂਚ ਕੀਤਾ ਗਿਆ ਸੀ, ਜੋ VCH, ਵੈਸਟ ਵੈਨਕੂਵਰ ਪੁਲਿਸ ਵਿਭਾਗ, ਨੌਰਥ ਵੈਨਕੂਵਰ RCMP ਅਤੇ ਇੰਟੀਗ੍ਰੇਟਿਡ ਫਰਸਟ ਨੇਸ਼ਨਜ਼ ਯੂਨਿਟ ਵਿਚਕਾਰ ਭਾਈਵਾਲੀ ਹੈ।
ਸੀ ਟੂ ਸਕਾਈ ਖੇਤਰ ਵਿੱਚ ਭਵਿੱਖ ਲਈ ਯੋਜਨਾਬੰਦੀ
VCH ਇੱਕ ਯੋਜਨਾ ਵਿਕਸਤ ਕਰਕੇ ਤੇਜ਼ੀ ਨਾਲ ਵਧ ਰਹੇ ਸੀ ਟੂ ਸਕਾਈ ਕੌਰੀਡੋਰ ਦੀਆਂ ਸਿਹਤ ਅਤੇ ਤੰਦਰੁਸਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਜੋ ਇਸ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਤੋਂ ਮਿਲੀ ਫੀਡਬੈਕ 'ਤੇ ਵਿਚਾਰ ਕਰਦੀ ਹੈ।
ਪ੍ਰਕਿਰਿਆ ਦੇ ਹਿੱਸੇ ਵਜੋਂ, VCH ਨੇ ਖੇਤਰ ਲਈ ਕਲੀਨਿਕਲ ਸੇਵਾਵਾਂ ਦੀ ਇੱਕ ਯੋਜਨਾ ਦਾ ਡ੍ਰਾਫਟ ਤਿਆਰ ਕੀਤਾ ਹੈ, ਜੋ ਇਤਿਹਾਸਕ ਅੰਕੜਿਆਂ ਅਤੇ ਰੁਝਾਨਾਂ, ਉਦਯੋਗ ਦੇ ਸਰਬੋਤਮ ਅਭਿਆਸਾਂ, ਅਬਾਦੀ ਅਨੁਮਾਨਾਂ ਅਤੇ ਭਾਈਚਾਰੇ ਤੋਂ ਮਿਲੇ ਵਿਚਾਰਾਂ ‘ਤੇ ਅਧਾਰਤ ਹੈ।
ਇੱਕ ਵਾਰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ, ਇਹ ਯੋਜਨਾ ਖੇਤਰੀ ਅਤੇ ਭਾਈਚਾਰਕ ਪੱਧਰ 'ਤੇ ਭਵਿੱਖ ਦੀਆਂ ਸਿਹਤ-ਸੰਭਾਲ ਸੇਵਾਵਾਂ ਲਈ ਇੱਕ ਦ੍ਰਿਸ਼ਟੀਕੋਣ ਅਤੇ ਮਾਰਗਦਰਸ਼ਨ ਪ੍ਰਦਾਨ ਕਰੇਗੀ। ਇਹ ਯੋਜਨਾ ਹੈਲਥ ਵਿਜ਼ਨ ਸੀ ਟੂ ਸਕਾਈ ਵਿੱਚ ਨਿਰਧਾਰਤ ਲੋੜੀਂਦੀ ਜਗ੍ਹਾ ਅਤੇ ਬੁਨਿਆਦੀ ਢਾਂਚੇ ਦੀਆਂ ਸਿਫਾਰਸ਼ਾਂ ਵਿੱਚ ਯੋਗਦਾਨ ਪਾਉਣ ਵਿੱਚ ਵੀ ਮਦਦ ਕਰੇਗੀ।
ਹੈਲਥ ਵਿਜ਼ਨ ਸੀ ਟੂ ਸਕਾਈ ਦੀ ਦੂਜੇ ਪੜਾਅ ਦੀ ਸ਼ਮੂਲੀਅਤ ਮਈ 2025 ਵਿੱਚ ਸ਼ੁਰੂ ਹੋ ਰਹੀ ਹੈ। ਸੀ ਟੂ ਸਕਾਈ ਕੌਰੀਡੋਰ ਵਿੱਚ ਮਰੀਜ਼ਾਂ, ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ, ਪਰਿਵਾਰਾਂ ਅਤੇ ਵਸਨੀਕਾਂ ਨੂੰ ਕਮਿਊਨਿਟੀ ਸੈਸ਼ਨਾਂ ਵਿੱਚ ਸ਼ਾਮਲ ਹੋਣ, ਯੋਜਨਾਵਾਂ ਬਾਰੇ ਜਾਣਨ ਅਤੇ ਰਾਏ ਪ੍ਰਦਾਨ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਸੂਚਿਤ ਰਹੋ ਅਤੇ ਵੈੱਬਪੇਜ 'ਤੇ ਜਾ ਕੇ ਸੀ ਟੂ ਸਕਾਈ ਖੇਤਰ ਵਿੱਚ ਸਿਹਤ ਸੰਭਾਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ VCH ਦੀ ਮਦਦ ਕਰੋ।