A large trailer in a parking lot that contains a mobile MRI machine

ਇਹ ਨਵਾਂ ਯੂਨਿਟ ਉਹਨਾਂ ਭਾਈਚਾਰਿਆਂ ਵਿੱਚ ਮਹੱਤਵਪੂਰਨ ਡਾਇਗਨੌਸਟਿਕ ਇਮੇਜਿੰਗ ਸੇਵਾਵਾਂ ਤੱਕ ਪਹੁੰਚ ਵਧਾਇਗਾ ਜਿੱਥੇ ਉਹ ਸਥਿਤ ਹਨ, ਅਤੇ ਹਸਪਤਾਲ ਮੁਰੰਮਤ, ਬਦਲੀ ਜਾਂ ਅੱਪਗ੍ਰੇਡ ਦੌਰਾਨ ਸਮਰੱਥਾ ਦਾ ਸਮਰਥਨ ਕਰਨ ਲਈ ਉਹਨਾਂ ਨੂੰ ਬੁੱਕ ਕਰ ਸਕਣਗੇ।

ਬੀ.ਸੀ. ਸੂਬੇ ਨੇ, ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥੌਰਿਟੀ ਰਾਹੀਂ, ਇਹਨਾਂ ਨਵੇਂ ਮੋਬਾਈਲ ਯੂਨਿਟਾਂ ਦੇ ਡਿਜ਼ਾਈਨ, ਨਿਰਮਾਣ ਅਤੇ ਤੈਨਾਤੀ ਵਿੱਚ $5.3 ਮਿਲੀਅਨ ਦਾ ਨਿਵੇਸ਼ ਕੀਤਾ ਹੈ।

8 ਨਵੰਬਰ, 2024 ਤੋਂ, ਸੀਸ਼ੈਲਟ | shíshálh ਹਸਪਤਾਲ ਤੋਂ ਚਲਾਈ ਜਾ ਰਹੀ ਮੋਬਾਈਲ MRI ਯੂਨਿਟ ਨੇ 230 ਤੋਂ ਵੱਧ ਮਰੀਜ਼ਾਂ ਦੀ ਸਹਾਇਤਾ ਕੀਤੀ ਹੈ, ਅਤੇ ਤੈਨਾਤੀ ਸਮਾਂ-ਸਾਰਣੀ ਦੇ ਅਧਾਰ ‘ਤੇ, ਹਰ ਸਾਲ 3,265 ਤੱਕ ਜਾਂਚਾਂ ਕਰ ਸਕਦਾ ਹੈ ਜਿਸ ਨਾਲ ਇਸ ਸੇਵਾ ਲਈ ਸਫ਼ਰ ਕਰਨ ਦੀ ਜ਼ਰੂਰਤ ਘੱਟ ਜਾਂਦੀ ਹੈ। ਹੁਣ, ਜਦੋਂ ਮੋਬਾਈਲ MRI ਯੂਨਿਟ ਆਪਣੇ ਸਥਾਨਕ ਹਸਪਤਾਲ ਵਿੱਚ ਹੈ, ਤਾਂ ਮਰੀਜ਼ ਘਰ ਦੇ ਨੇੜੇ ਇਨ੍ਹਾਂ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ। 

ਮੈਡੀਕਲ ਇਮੇਜਿੰਗ ਵਿੱਚ ਸੂਬਾਈ ਨਿਵੇਸ਼

2017 ਤੋਂ, ਸੂਬੇ ਨੇ ਸਿਹਤ ਸੰਭਾਲ ਨੂੰ ਵਧਾਉਣ ਅਤੇ ਸੁਰੱਖਿਅਤ ਕਰਨ ਲਈ $1 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਸਿਹਤ-ਸੰਭਾਲ ਸੇਵਾਵਾਂ ਹੁਣ ਅਤੇ ਭਵਿੱਖ ਵਿੱਚ ਬੀ.ਸੀ. ਵਿੱਚ ਹਰ ਕਿਸੇ ਲਈ ਪਹੁੰਚਯੋਗ ਹੋਣ। ਇਸ ਮਹੱਤਵਪੂਰਨ ਨਿਵੇਸ਼ ਨੇ ਡਾਇਗਨੌਸਟਿਕ ਇਮੇਜਿੰਗ ਸੇਵਾਵਾਂ ਵਿੱਚ ਤਰੱਕੀ ਦਾ ਸਮਰਥਨ ਕੀਤਾ ਹੈ, ਜਿਸਦਾ ਉਦੇਸ਼ ਉਡੀਕ ਸਮੇਂ ਨੂੰ ਘਟਾਉਣਾ ਅਤੇ ਸੂਬੇ ਭਰ ਵਿੱਚ 19 ਨਵੇਂ MRI ਅਤੇ 11 ਨਵੇਂ CT ਯੂਨਿਟ ਜੋੜ ਕੇ ਸਟਾਫ਼ ਦੀ ਘਾਟ ਨੂੰ ਪੂਰਾ ਕਰਨਾ ਹੈ, ਨਾਲ ਹੀ ਕੰਮ ਦੇ ਘੰਟਿਆਂ ਅਤੇ ਸਟਾਫਿੰਗ ਪੱਧਰ ਨੂੰ ਵਧਾਉਣਾ ਹੈ।  

19

ਨਵੇਂ MRI

11

ਨਵੇਂ CT ਯੂਨਿਟ

ਵਧਾਏ ਗਏ

ਕੰਮ ਦੇ ਘੰਟੇ