ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਕਦਮ ਚੁੱਕਣਾ
ਇੱਕ ਸਿਹਤ-ਸੰਭਾਲ ਪ੍ਰਦਾਨਕ ਹੋਣ ਦੇ ਨਾਤੇ, VCH ਆਪਣੀਆਂ ਸਾਈਟਾਂ, ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
VCH ਨੇ ਪਹੁੰਚਯੋਗਤਾ ਵਧਾਉਣ ਅਤੇ ਰੁਕਾਵਟਾਂ ਦੀ ਪਛਾਣ ਕਰਨ, ਹਟਾਉਣ ਅਤੇ ਰੋਕਣ ਲਈ ਇੱਕ ਯੋਜਨਾ ਵਿਕਸਤ ਕੀਤੀ ਹੈ, ਜੋ ਕਿ ਬੀ.ਸੀ. ਸਰਕਾਰ ਦੇ ‘ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟ’ ਦੇ ਅਨੁਕੂਲ ਹੈ, ਜੋ ਕਿ 2023 ਤੋਂ ਸ਼ੁਰੂ ਹੋ ਕੇ, 750 ਤੋਂ ਵੱਧ ਸੰਸਥਾਵਾਂ ਵਿੱਚ ਲਾਗੂ ਹੋਇਆ, ਜਿਸ ਵਿੱਚ ਬੀ.ਸੀ. ਦੀਆਂ ਸਰਕਾਰੀ ਏਜੰਸੀਆਂ, ਸਕੂਲ ਡਿਸਟ੍ਰਿਕਟ ਅਤੇ ਸੁਤੰਤਰ ਸਕੂਲ, ਪੋਸਟ-ਸੈਕੰਡਰੀ ਸੰਸਥਾਵਾਂ, ਮਿਊਂਨਿਸਿਪੈਲਿਟੀਆਂ ਅਤੇ ਹੋਰ ਸ਼ਾਮਲ ਹਨ।
ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟ ਦੀ ਸਥਾਪਨਾ ਉਹਨਾਂ ਲੋਕਾਂ ਲਈ ਸ਼ਮੂਲੀਅਤ ਨੂੰ ਵਧਾਉਣ, ਜਿਨ੍ਹਾਂ ਨੂੰ ਸਰੀਰਕ, ਸੰਵੇਦੀ, ਮਾਨਸਿਕ, ਜਾਂ ਬੌਧਿਕ ਵਿਕਾਰ ਹਨ - ਚਾਹੇ ਉਹ ਸਥਾਈ, ਅਸਥਾਈ ਜਾਂ ਕਦੇ-ਕਦੇ ਵਾਪਰਦੇ ਹਨ ਅਤੇ ਸਾਰੇ ਲੋਕਾਂ ਦੀ ਪੂਰੀ ਅਤੇ ਬਰਾਬਰ ਭਾਗੀਦਾਰੀ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਕੀਤੀ ਗਈ ਸੀ।
VCH ਨੇ ਇੱਕ ਪਹੁੰਚਯੋਗਤਾ ਕਮੇਟੀ ਅਤੇ ਪਹੁੰਚਯੋਗਤਾ ਯੋਜਨਾ ਅਤੇ ਪ੍ਰੋਗਰਾਮਾਂ ਅਤੇ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਸੰਭਾਵੀ ਰੁਕਾਵਟਾਂ ਬਾਰੇ ਜਨਤਕ ਫੀਡਬੈਕ ਪ੍ਰਾਪਤ ਕਰਨ ਲਈ ਇੱਕ ਪ੍ਰਕਿਰਿਆ ਵੀ ਸਥਾਪਤ ਕੀਤੀ।

2024 ਵਿੱਚ, VCH ਨੇ ਪਹੁੰਚਯੋਗਤਾ ਵਧਾਉਣ ਅਤੇ ਰੁਕਾਵਟਾਂ ਦੀ ਪਛਾਣ ਕਰਨ, ਹਟਾਉਣ ਅਤੇ ਰੋਕਣ ਲਈ ਇੱਕ ਯੋਜਨਾ ਵਿਕਸਤ ਕੀਤੀ, ਜੋ ਕਿ ਬੀ.ਸੀ. ਦੀ ਸਰਕਾਰ ਦੇ ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟ ਨਾਲ ਮੇਲ ਖਾਂਦੀ ਹੈ। ਜਨਤਾ ਨੂੰ ਯੋਜਨਾ ਦੀ ਸਮੀਖਿਆ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
ਪਹੁੰਚਯੋਗਤਾ ਯੋਜਨਾ ਵੇਖੋ
ਲਾਇਨਸ ਗੇਟ ਹਸਪਤਾਲ ਵਿਖੇ ਨਵਾਂ Paul Myers ਟਾਵਰ ਯੂਨੀਵਰਸਲ ਡਿਜ਼ਾਈਨ ਦੇ ਸਿਧਾਂਤਾਂ ਦੀ ਵਰਤੋਂ ਕਰਕੇ, ਅਤੇ ਪਹੁੰਚਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਸੀ।
ਨੌਰਥ ਵੈਨਕੂਵਰ ਦੇ ਲਾਇਨਸ ਗੇਟ ਹਸਪਤਾਲ ਵਿਖੇ ਨਵੇਂ Paul Myers ਟਾਵਰ ਵਿੱਚ ਇੱਕ ਹੈਂਡਰੇਲ ਲਗਾਈ ਗਈ ਸੀ।
75 ਸਾਲਾਂ ਤੋਂ, G.F. Strong ਰਿਹੈਬਿਲੀਟੇਸ਼ਨ ਅਤੇ ਪਹੁੰਚਯੋਗਤਾ ਵਿੱਚ ਮੋਢੀ ਰਿਹਾ ਹੈ
G.F. Strong ਰਿਹੈਬਿਲੀਟੇਸ਼ਨ ਸੈਂਟਰ ਵਿਖੇ ਟੀਮ ਨੇ ਇਸ ਸਾਲ ਬੀ.ਸੀ. ਦੇ 500 ਤੋਂ ਵੱਧ ਮਰੀਜ਼ਾਂ ਦੀ ਦੇਖਭਾਲ ਕੀਤੀ ਹੈ ਅਤੇ 21,000 ਤੋਂ ਵੱਧ ਸਲਾਨਾ ਵਿਜ਼ਿਟ ਦੌਰਾਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਸਾਲ 1949 ਤੋਂ, G.F. Strong ਨੇ ਹਜ਼ਾਰਾਂ ਲੋਕਾਂ ਦੀ ਭਰਪੂਰ ਜ਼ਿੰਦਗੀ ਜਿਊਣ ਵਿੱਚ ਸਹਾਇਤਾ ਕੀਤੀ ਹੈ। VCH ਅਤੇ G.F. Strong ਨੂੰ ਡਾਕਟਰੀ ਵਿਗਿਆਨ ਦੀ ਨਿਰੰਤਰ ਤਰੱਕੀ ਅਤੇ ਜਨਮ ਤੋਂ ਬਾਅਦ ਵਾਪਰਨ ਵਾਲੀਆਂ ਘਟਨਾਵਾਂ ਕਾਰਨ ਦਿਮਾਗ ਨੂੰ ਲੱਗੀ ਸੱਟ, ਨਿਊਰੋਮਸਕਿਉਲੋਸਕੈਲਟਲ ਅਤੇ ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਲੋਕਾਂ ਲਈ ਮਰੀਜ਼-ਕੇਂਦਰਿਤ ਦੇਖਭਾਲ ਦੀ ਨਿਰੰਤਰ ਤਰੱਕੀ ਨੂੰ ਸਹਿਯੋਗ ਦੇਣ ‘ਤੇ ਮਾਣ ਹੈ।
“ਸਾਡਾ 75 ਸਾਲਾਂ ਦਾ ਸਫ਼ਰ ਸਾਡੇ ਸਟਾਫ਼ ਅਤੇ ਮੈਡੀਕਲ ਸਟਾਫ਼, ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਅਤੇ ਭਾਈਵਾਲਾਂ ਦੀ ਔਖੇ ਸਮਿਆਂ ਤੋਂ ਬਾਅਦ ਮੁੜ ਉੱਭਰਨ ਦੀ ਸ਼ਕਤੀ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ,” VCH ਦੇ ਵੈਨਕੂਵਰ ਐਕਿਊਟ ਦੇ ਵਾਈਸ-ਪ੍ਰੈਜ਼ੀਡੈਂਟ, Michelle de Moor ਨੇ ਕਿਹਾ। “ਸੇਵਾਵਾਂ ਪ੍ਰਾਪਤ ਕਰ ਰਹੇ ਲੋਕ ਅਤੇ ਉਨ੍ਹਾਂ ਦੇ ਦੇਖਭਾਲ ਪ੍ਰਦਾਨਕ G.F. Strong ਵਿਖੇ ਹਰ ਨਵੀਨਤਾ ਜਾਂ ਪ੍ਰੋਗਰਾਮ ਵਿਕਾਸ ਦੇ ਪਿੱਛੇ ਦੀ ਪ੍ਰੇਰਣਾ ਹਨ ਅਤੇ ਸਾਡੀਆਂ ਟੀਮਾਂ ਜ਼ਿੰਦਗੀਆਂ ਨੂੰ ਬਦਲਣ ਅਤੇ ਹਰੇਕ ਲਈ ਹੋਰ ਬਿਹਤਰ ਭਵਿੱਖ ਬਣਾਉਣ ਲਈ ਵਚਨਬੱਧ ਰਹਿੰਦੀਆਂ ਹਨ।”
-
ਅਡੈਪਟਿਡ ਗੇਮਿੰਗ
2023 ਵਿੱਚ, ਸਮਾਜਿਕ ਸੰਬੰਧਾਂ, ਸੁਤੰਤਰਤਾ ਅਤੇ ਰਿਹੈਬਿਲੀਟੇਸ਼ਨ ਨੂੰ ਵਧਾਉਣ ਵਿੱਚ ਮਦਦ ਕਰਨ ਲਈ, ਗੇਮਿੰਗ ਦੀ ਪੜਚੋਲ ਕਰਨ ਵਾਸਤੇ, ਸੇਵਾਵਾਂ ਪ੍ਰਾਪਤ ਕਰਨ ਵਾਲੇ 70 ਤੋਂ ਵੱਧ ਲੋਕਾਂ ਲਈ ਇੱਕ ਅਡੈਪਟਿਡ ਗੇਮਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ।
-
ਫੇਫੜੇ ਦੇ ਟ੍ਰਾਂਸਪਲਾਂਟ ਸੰਬੰਧਿਤ ਰਿਹੈਬਿਲੀਟੇਸ਼ਨ
ਪਿਛਲੇ ਪੰਜ ਸਾਲਾਂ ਵਿੱਚ, 51 ਮਰੀਜ਼ਾਂ ਨੂੰ ਸਰਜਰੀ ਤੋਂ ਪਹਿਲਾਂ ਰਿਹੈਬਿਲੀਟੇਸ਼ਨ ਦੇਖਭਾਲ ਮਿਲੀ ਹੈ, ਅਤੇ ਫੇਫੜਿਆਂ ਦੇ ਟ੍ਰਾਂਸਪਲਾਂਟ ਵਾਲੇ 131 ਵਿਅਕਤੀਆਂ ਨੂੰ ਟ੍ਰਾਂਸਪਲਾਂਟ ਤੋਂ ਬਾਅਦ ਦੇਖਭਾਲ ਮਿਲੀ ਹੈ।
-
ਜਿਨਸੀ ਸਿਹਤ ਲਈ ਰਿਹੈਬਿਲੀਟੇਸ਼ਨ
ਪਿਛਲੇ 18 ਸਾਲਾਂ ਵਿੱਚ, ਵੈਨਕੂਵਰ ਸਪਰਮ ਰੀਟਰੀਵਲ ਕਲੀਨਿਕ ਦੇ ਨਾਲ 6,519 ਵਿਅਕਤੀਆਂ ਨੂੰ ਦੇਖਭਾਲ ਪ੍ਰਦਾਨ ਕੀਤੀ ਗਈ ਅਤੇ ਨਤੀਜੇ ਵਜੋਂ 125 ਨਵੇਂ ਬੱਚੇ ਹੋਏ।
G.F. Strong ਦੀ 75ਵੀਂ ਵਰੇਗੰਢ ਵੀਡੀਓ ਦੇਖੋ
ਮੌਜੂਦਾ ਅਤੇ ਸਾਬਕਾ ਸਟਾਫ਼ ਅਤੇ ਮੈਡੀਕਲ ਸਟਾਫ਼ G.F. Strong ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇਕੱਠੇ ਹੋਏ। ਇਸ ਸੈਂਟਰ ਨੇ 2025 ਵਿੱਚ ਆਪਣੇ ਜਿਨਸੀ ਸਿਹਤ ਰਿਹੈਬਿਲੀਟੇਸ਼ਨ ਪ੍ਰੋਗਰਾਮ ਦੀ 50 ਸਾਲਾ ਵਰ੍ਹੇਗੰਢ ਮਨਾਈ। ਪਿਛਲੇ 18 ਸਾਲਾਂ ਦੌਰਾਨ, ਇਸ ਪ੍ਰੋਗਰਾਮ ਨੇ 6,500 ਲੋਕਾਂ ਨੂੰ ਅਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਦੇਖਭਾਲ ਪ੍ਰਦਾਨ ਕੀਤੀ ਹੈ।
