one person with their arm around another person from behind standing in a park with trees in the background

2023 ਵਿੱਚ ਸੂਬੇ ਵਿੱਚ ਲਿਵਰ ਟ੍ਰਾਂਸਪਲਾਂਟ ਦੇ ਮ੍ਰਿਤਕ ਦਾਨੀਆਂ ਦੀ ਰਿਕਾਰਡ ਗਿਣਤੀ ਸੀ (2022 ਵਿੱਚ 101 ਦੇ ਮੁਕਾਬਲੇ 112), ਅਤੇ ਫਿਰ ਵੀ ਉਪਲਬਧ ਅੰਗਾਂ ਨਾਲੋਂ ਲਿਵਰ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ ਵਧੇਰੇ ਹਨ। VGH (Vancouver General Hospital) ਲਾਈਵ ਡੋਨਰ ਲਿਵਰ ਟ੍ਰਾਂਸਪਲਾਂਟ ਪ੍ਰੋਗਰਾਮ, ਲਿਵਰ ਟ੍ਰਾਂਸਪਲਾਂਟ ਦੀ ਜ਼ਰੂਰਤ ਵਾਲੇ ਲੋਕਾਂ ਲਈ ਘਰ ਦੇ ਨੇੜੇ ਇਕ ਹੋਰ ਵਿਕਲਪ ਪੇਸ਼ ਕਰਦਾ ਹੈ।

ਇਹ VGH ਵਿਖੇ ਟ੍ਰਾਂਸਪਲਾਂਟ ਟੀਮ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਅਤੇ ਉੱਚ ਸਿਖਲਾਈ ਪ੍ਰਾਪਤ ਸਰਜੀਕਲ, ਕਲੀਨਿਕਲ ਅਤੇ ਕਾਰਜਸ਼ੀਲ ਟੀਮ ਨੂੰ ਦਰਸਾਉਂਦਾ ਹੈ ਜਿਸ ਨੇ ਇਸ ਪ੍ਰੋਗਰਾਮ ਨੂੰ 2018 ਵਿੱਚ ਰੁਕਣ ਤੋਂ ਬਾਅਦ ਦੁਬਾਰਾ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ।  

ਇੱਕ ਲਾਈਵ ਡੋਨਰ ਲਿਵਰ ਟ੍ਰਾਂਸਪਲਾਂਟ ਉਦੋਂ ਹੁੰਦਾ ਹੈ ਜਦੋਂ ਕੋਈ ਸਰਜਨ ਕਿਸੇ ਸਿਹਤਮੰਦ, ਜੀਵਤ ਵਿਅਕਤੀ ਤੋਂ ਲਿਵਰ ਦੇ ਇੱਕ ਹਿੱਸੇ ਨੂੰ ਹਟਾਕੇ ਅਤੇ ਇਸਨੂੰ ਕਿਸੇ ਅਜਿਹੇ ਵਿਅਕਤੀ ਵਿੱਚ ਰੱਖਦਾ ਹੈ ਜਿਸਦਾ ਲਿਵਰ ਹੁਣ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ। ਮਰੀਜ਼ ਅਤੇ ਦਾਨੀ ਦੋਵਾਂ ਦਾ ਲਿਵਰ ਸਰਜਰੀ ਦੇ ਕੁਝ ਮਹੀਨਿਆਂ ਬਾਅਦ ਦੁਬਾਰਾ ਬਣਦਾ ਹੈ।  

VGH ਪ੍ਰੋਗਰਾਮ ਯੋਗ ਅਤੇ ਡਾਕਟਰੀ ਤੌਰ 'ਤੇ ਢੁਕਵੇਂ ਜੀਵਤ ਰਿਸ਼ਤੇਦਾਰਾਂ, ਜੀਵਨ ਸਾਥੀ ਜਾਂ ਦੋਸਤਾਂ ਨੂੰ ਦਾਨੀ ਬਣਨ ਦੀ ਚੋਣ ਦਿੰਦਾ ਹੈ।

ਟ੍ਰਾਂਸਪਲਾਂਟ ਦੀਆਂ ਕਹਾਣੀਆਂ ਅੰਗ ਟ੍ਰਾਂਸਪਲਾਂਟ ਦੇ ਪਿੱਛੇ ਅਸਲ ਪਲਾਂ ਨੂੰ ਸਾਂਝਾ ਕਰਦੀਆਂ ਹਨ

ਹਰੇਕ ਵਿਅਕਤੀ ਦੇ ਅੰਗ ਟ੍ਰਾਂਸਪਲਾਂਟ ਦੇ ਪਿੱਛੇ ਅਜਿਹੇ ਸਿਹਤ-ਸੰਭਾਲ ਪੇਸ਼ੇਵਰਾਂ ਦੇ ਬਿਹਤਰੀਨ ਕੰਮ ਬਾਰੇ ਇੱਕ ਦਿਲ ਨੂੰ ਛੋ ਲੈਣ ਵਾਲੀ ਕਹਾਣੀ ਹੈ ਜੋ ਉਨ੍ਹਾਂ ਦੀ ਮਦਦ ਕਰਦੇ ਹਨ। ਨਵੰਬਰ ਵਿੱਚ, ਇਨ੍ਹਾਂ ਕਹਾਣੀਆਂ ਨੂੰ ਨੌਲੇਜ ਨੈੱਟਵਰਕ 'ਤੇ ਲਾਂਚ ਕੀਤੀ ਗਈ ਚਾਰ ਭਾਗਾਂ ਦੀ ਡੌਕਿਉਸੀਰੀਜ਼ ਵਿੱਚ ਸਾਂਝਾ ਕੀਤਾ ਗਿਆ ਸੀ।

‘ਟ੍ਰਾਂਸਪਲਾਂਟ ਸਟੋਰੀਜ਼’ 19 ਨਵੰਬਰ - 10 ਦਸੰਬਰ ਨੂੰ ਪ੍ਰਸਾਰਿਤ ਹੋਈ ਅਤੇ ਓਮਨੀਫਿਲਮ ਐਂਟਰਟੇਨਮੈਂਟ ਦੁਆਰਾ ਇਸ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਇਹ ਬੀ ਸੀ ਟ੍ਰਾਂਸਪਲਾਂਟ, ਵੈਨਕੂਵਰ ਕੋਸਟਲ ਹੈਲਥ ਅਤੇ ਪ੍ਰੌਵੀਡੈਂਸ ਹੈਲਥ ਕੇਅਰ ਦੇ ਸਹਿਯੋਗ ਨਾਲ ਫਿਲਮਾਈ ਗਈ ਸੀ। ਇਸ ਵਿੱਚ ਵੈਨਕੂਵਰ ਜਨਰਲ ਹਸਪਤਾਲ ਅਤੇ G.F. Strong ਰਿਹੈਬਿਲਟੇਸ਼ਨ ਸੈਂਟਰ ਦੀਆਂ ਬਹੁ-ਅਨੁਸ਼ਾਸਨੀ ਟੀਮਾਂ ਸ਼ਾਮਲ ਸਨ।​ 

ਨੌਲੇਜ ਨੈੱਟਵਰਕ 'ਤੇ ਦੇਖੋ Dr. Costa, Marilyn, Connie ਅਤੇ ਸਾਡੇ ਹੋਰ ਸਹਿਯੋਗੀ

knowledge.ca ‘ਤੇ ਮੁਫਤ ਸਟ੍ਰੀਮ ਕਰੋ

Transplant Stories | Watch on Knowledge Network