Person holding a feather in front of a purple background

ਇੰਡੀਜਨਸ ਪੇਸ਼ੈਂਟ ਨੈਵੀਗੇਟਰ ਇੰਡੀਜਨਸ-ਵਿਸ਼ੇਸ਼ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ।

  

ਇੰਡੀਜਨਸ ਮਰੀਜ਼ਾਂ ਅਤੇ ਪਰਿਵਾਰਾਂ ਦੀ ਸਹਾਇਤਾ ਲਈ, ਇੰਡੀਜਨਸ ਪੇਸ਼ੈਂਟ ਨੈਵੀਗੇਟਰ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਅਤੇ ਢੁਕਵੀਂ ਦੇਖਭਾਲ ਤੱਕ ਪਹੁੰਚ ਦਾ ਸਮਰਥਨ ਕਰਨ ਲਈ ਸਟਾਫ਼ ਅਤੇ ਮੈਡੀਕਲ ਸਟਾਫ਼ ਨਾਲ ਨਿਯਮਿਤ ਤੌਰ 'ਤੇ ਕੰਮ ਕਰਦੇ ਹਨ। ਇਹ ਸਿਹਤ ਪੇਸ਼ੇਵਰ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਸਮਝਣ, ਉਨ੍ਹਾਂ ਦੀ ਹਿਮਾਇਤ ਕਰਨ, ਉਨ੍ਹਾਂ ਨੂੰ ਦੇਖਭਾਲ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਅਤੇ ਉਨ੍ਹਾਂ ਨੂੰ ਸੱਭਿਆਚਾਰਕ ਸਹਾਇਤਾ ਨਾਲ ਜੋੜਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। 

ਤਸਵੀਰ: Amanda Dixon ਸੀਸ਼ੈਲਟ | shíshálh ਹਸਪਤਾਲ ਵਿਖੇ ਇੱਕ ਇੰਡੀਜਨਸ ਪੇਸ਼ੈਂਟ ਨੈਵੀਗੇਟਰ ਵਜੋਂ ਕੰਮ ਕਰਦੇ ਹਨ।

“ਆਪਾਂ ਇਕੱਲੇ ਸਭ ਕੁਝ ਨਹੀਂ ਕਰ ਸਕਦੇ ਅਤੇ ਤੁਹਾਨੂੰ ਸਹਾਰਾ ਦੇਣ ਵਾਲਾ ਕੋਈ ਨਾ ਕੋਈ ਹੋਣਾ ਚਾਹੀਦਾ ਹੈ, ਭਾਵੇਂ ਉਹ ਪਰਿਵਾਰਕ ਮੈਂਬਰ ਹੋਵੇ ਜਾਂ ਨਾ। ਮਰੀਜ਼ਾਂ ਦੀ ਸਹਾਇਤਾ ਲਈ ਅਸੀਂ ਜੋ ਕੰਮ ਕਰਦੇ ਹਾਂ ਉਹ ਨਾ ਸਿਰਫ਼ ਉਨ੍ਹਾਂ ਦੀ ਮਦਦ ਕਰਦਾ ਹੈ ਬਲਕਿ ਦੇਖਭਾਲ ਟੀਮ ਦੀ ਵੀ ਮਦਦ ਕਰਦਾ ਹੈ। ਅਸੀਂ ਕਿਸੇ ਅਜਿਹੇ ਵਿਅਕਤੀ ਦੀ ਮਦਦ ਕਰ ਰਹੇ ਹਾਂ ਜੋ ਇਕੱਲਾ ਹੋ ਸਕਦਾ ਹੈ ਜਾਂ ਸੰਘਰਸ਼ ਕਰ ਰਿਹਾ ਹੋ ਸਕਦਾ ਹੈ, ਅਤੇ ਸਿਰਫ਼ ਉੱਥੇ ਰਹਿ ਕੇ ਅਤੇ ਰੋਜ਼ਾਨਾ ਮਰੀਜ਼ਾਂ ਨੂੰ ਮਿਲ ਕੇ, ਇਹ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।" - Cynthia Peal, ਇੰਡੀਜਨਸ ਪੇਸ਼ੈਂਟ ਨੈਵੀਗੇਟਰ, VCH