ਜਾਰਜ ਪੀਅਰਸਨ ਸੈਂਟਰ ਦਾ ਨਾਮ ਬਦਲ ਕੇ ਓਕ ਕੇਅਰ ਸੈਂਟਰ ਰੱਖਿਆ ਗਿਆ ਹੈ
VCH ਨੇ ਭਾਈਚਾਰੇ ਦੀ ਵਿਭਿੰਨਤਾ ਨੂੰ ਬਿਹਤਰ ਢੰਗ ਨਾਲ ਦਰਸਾਉਣ ਲਈ, ਸਾਬਕਾ ਜਾਰਜ ਪੀਅਰਸਨ ਸੈਂਟਰ ਲੌਂਗ-ਟਰਮ ਕੇਅਰ ਹੋਮ ਦਾ ਨਾਮ ਬਦਲ ਕੇ ਓਕ ਕੇਅਰ ਸੈਂਟਰ ਰੱਖ ਦਿੱਤਾ ਹੈ।
ਨਾਮ ਬਦਲਣ ਦੀ ਇੱਕ ਸਮਾਵੇਸ਼ੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਲਈ, VCH ਨੇ Musqueam ਇੰਡੀਅਨ ਬੈਂਡ ਨਾਲ ਭਾਈਵਾਲੀ ਕੀਤੀ ਅਤੇ ਕੇਅਰ ਹੋਮ ਦੇ ਨਿਵਾਸੀਆਂ ਦੇ ਨਾਲ-ਨਾਲ ਭਾਈਚਾਰਕ ਸੰਸਥਾਵਾਂ ਨਾਲ ਵੀ ਸ਼ਮੂਲੀਅਤ ਕੀਤੀ। ‘ਓਕ ਕੇਅਰ ਸੈਂਟਰ’ ਨਾਮ ਭਾਈਵਾਲਾਂ ਦੁਆਰਾ ਓਕ ਰੁੱਖ ਨੂੰ ਦਰਸਾਉਣ ਲਈ ਚੁਣਿਆ ਗਿਆ ਸੀ, ਇੱਕ ਇੰਡੀਜਨਸ ਪੌਦਾ ਜੋ ਇਸ ਖੇਤਰ ਵਿੱਚ ਬੇਹੱਦ ਮਾਅਨੇ ਰੱਖਦਾ ਹੈ।
2021 ਵਿੱਚ, ਗ੍ਰੇਟਰ ਵੈਨਕੂਵਰ ਜੈਪਨੀਜ਼ ਕੈਨੇਡੀਅਨ ਸਿਟੀਜ਼ਨਜ਼ ਐਸੋਸੀਏਸ਼ਨ (Greater Vancouver Japanese Canadian Citizens' Association, GVJCCA) ਦੇ ਬੋਰਡ ਨੇ VCH ਨੂੰ ਪੱਤਰ ਲਿਖਿਆ, ਜਿਸ ਵਿੱਚ ਜਾਰਜ ਪੀਅਰਸਨ ਸੈਂਟਰ ਨਾਮ ਦੀ ਚੱਲ ਰਹੀ ਵਰਤੋਂ 'ਤੇ ਇਤਰਾਜ਼ ਜਤਾਇਆ ਗਿਆ। 1940 ਦੇ ਦਹਾਕੇ ਵਿੱਚ ਇੱਕ ਬੀ.ਸੀ. ਸਿਆਸਤਦਾਨ ਦੇ ਤੌਰ 'ਤੇ, ਜਾਰਜ ਐਸ. ਪੀਅਰਸਨ ਨੇ ਬੀ.ਸੀ. ਤੋਂ ਜਪਾਨੀ ਕੈਨੇਡੀਅਨ ਲੋਕਾਂ ਨੂੰ ਜ਼ਬਰਦਸਤੀ ਕੱਢਣ ਲਈ ਸਫਲਤਾਪੂਰਵਕ ਜ਼ੋਰ ਪਾਇਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕੈਨੇਡਾ ਵਿੱਚ ਪੈਦਾ ਹੋਏ ਸਨ। 1942 ਤੱਕ, ਬੀ.ਸੀ. ਸੁਰੱਖਿਆ ਕਮਿਸ਼ਨ ਦੇ ਸਲਾਹਕਾਰ ਵਜੋਂ, ਪੀਅਰਸਨ ਨੇ ਜਪਾਨੀ ਕੈਨੇਡੀਅਨ ਲੋਕਾਂ ਨੂੰ ਕੱਢਣ, ਕੈਦ ਕਰਨ, ਬੇਦਖਲ ਕਰਨ ਅਤੇ ਖਿੰਡਾਉਣ ਦੀ ਵੀ ਨਿਗਰਾਨੀ ਕੀਤੀ। ਪੀਅਰਸਨ ਨੇ ਜਪਾਨੀ ਕੈਨੇਡੀਅਨ ਲੋਕਾਂ ਸਮੇਤ ਕਈ ਨਸਲੀ ਪਿਛੋਕੜ ਵਾਲੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਵੋਟਿੰਗ ਦੇ ਅਧਿਕਾਰਾਂ ਤੋਂ ਇਨਕਾਰ ਕਰਨ ਦੇ ਸੂਬੇ ਦੇ ਫੈਸਲੇ ਦਾ ਸਮਰਥਨ ਕੀਤਾ। ਇਹ ਵਿਸ਼ਵਾਸ ਅਤੇ ਕਾਰਵਾਈਆਂ VCH ਦੀਆਂ ਕਦਰਾਂ ਕੀਮਤਾਂ ਜਾਂਇੰਡੀਜਨਸ ਸੱਭਿਆਚਾਰਕ ਸੁਰੱਖਿਆ, ਨਸਲਵਾਦ ਵਿਰੋਧੀ, ਬਰਾਬਰੀ, ਵਿਭਿੰਨਤਾ ਅਤੇ ਸਮਾਵੇਸ਼ ਦੇ ਥੰਮ੍ਹਾਂਨਾਲ ਮੇਲ ਨਹੀਂ ਖਾਂਦੀਆਂ।

ਓਕ ਕੇਅਰ ਸੈਂਟਰ ਦੇ ਨਾਮਕਰਨ ਦੀ ਪ੍ਰਕਿਰਿਆ ਹੁਣ ਪੂਰੀ ਹੋ ਗਈ ਹੈ ਅਤੇ ਇਸਦਾ ਜਸ਼ਨ ਸਟਾਫ਼, ਨਿਵਾਸੀਆਂ, ਆਗੂਆਂ ਅਤੇ ਭਾਈਚਾਰੇ ਦੁਆਰਾ ਮਨਾਇਆ ਗਿਆ, ਜਿਸ ਵਿੱਚ GVJCCA ਅਤੇ Musqueam ਇੰਡੀਅਨ ਬੈਂਡ ਦੇ ਪ੍ਰਤੀਨਿਧ ਸ਼ਾਮਲ ਹਨ।
“ਇਸ ਫੈਸੀਲਿਟੀ ਦਾ ਨਾਮ ਓਕ ਕੇਅਰ ਸੈਂਟਰ ਬਦਲਣ ਦੀ ਸਨੇਹੀ ਪ੍ਰਕਿਰਿਆ ਬਹੁਤ ਅਰਥਪੂਰਨ ਰਹੀ ਹੈ ਅਤੇ ਸਾਰੇ ਮਰੀਜ਼ਾਂ, ਸੇਵਾਵਾਂ ਪ੍ਰਾਪਤ ਕਰਨ ਵਾਲੇ ਲੋਕਾਂ ਅਤੇ ਨਿਵਾਸੀਆਂ ਲਈ ਇੱਕ ਸਵਾਗਤਯੋਗ ਅਤੇ ਸੁਰੱਖਿਅਤ ਵਾਤਾਵਰਣ ਬਣਾਉਣ ਦੀ ਸਾਡੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ। ਅਸੀਂ ਭਾਈਚਾਰੇ ਦੇ ਮੈਂਬਰਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਲੌਂਗ-ਟਰਮ ਕੇਅਰ ਹੋਮ ਨੂੰ ਨਿਵਾਸੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਾਡੇ ਭਾਈਚਾਰੇ ਲਈ ਵਧੇਰੇ ਸੰਮਲਿਤ ਬਣਾਉਣ ਲਈ ਸਾਡੇ ਨਾਲ ਭਾਈਵਾਲੀ ਕੀਤੀ। ” - VCH ਦੇ ਪ੍ਰੈਜ਼ੀਡੈਂਟ ਅਤੇ CEO, Vivian Eliopoulos ਨੇ ਕਿਹਾ।