ਨਵੀਨੀਕਰਨ: VCH ਦੇ ਪੁਨਰ ਵਿਕਾਸ ਪ੍ਰੋਜੈਕਟਾਂ ਦੀ ਪੜਚੋਲ ਕਰੋ
VCH ਮਰੀਜ਼ਾਂ ਅਤੇ ਪਰਿਵਾਰਾਂ ਦੇ ਤਜਰਬਿਆਂ ਨੂੰ ਬਦਲਣ, ਸਮਰੱਥਾ ਦਾ ਨਿਰਮਾਣ ਕਰਨ ਅਤੇ ਘਰ ਦੇ ਨੇੜੇ ਦੇਖਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਨਵੀਆਂ ਇਮਾਰਤਾਂ ਅਤੇ ਫੈਸੀਲਿਟੀਆਂ ਦੇ ਨਵੀਨੀਕਰਨ ਵਿੱਚ ਨਿਵੇਸ਼ ਕਰਨਾ ਜਾਰੀ ਰੱਖ ਰਹੀ ਹੈ।
ਅਸੀਂ ਲਾਇਨਜ਼ ਗੇਟ ਹਸਪਤਾਲ ਵਿੱਚ ਇੱਕ ਨਵੇਂ ਐਕਿਊਟ ਕੇਅਰ ਟਾਵਰ, ਐਮਰਜੈਂਸੀ ਵਿਭਾਗ ਦੀ ਮੁਰੰਮਤ ਅਤੇ ਤਕਨਾਲੋਜੀ ਅਤੇ ਡਾਕਟਰੀ ਉਪਕਰਣਾਂ ਵਿੱਚ ਨਿਵੇਸ਼ ਰਾਹੀਂ ਮਹੱਤਵਪੂਰਨ ਨਿਵੇਸ਼ ਕਰ ਰਹੇ ਹਾਂ।
ਲਾਇਨਜ਼ ਗੇਟ ਹਸਪਤਾਲ ਵਿਖੇ ਨਵਾਂ ਪਾਲ ਮਾਇਰਸ ਟਾਵਰ ਪੁਰਾਣੇ ਬੁਨਿਆਦੀ ਢਾਂਚੇ ਦੀ ਥਾਂ ਲੈਂਦਾ ਹੈ, ਨਵੀਆਂ ਸੇਵਾਵਾਂ ਨੂੰ ਅਨੁਕੂਲ ਬਣਾਉਂਦਾ ਹੈ ਅਤੇ ਨੌਰਥ ਸ਼ੋਰ, ਸੀ-ਟੂ-ਸਕਾਈ ਕੌਰੀਡੋਰ, ਸਨਸ਼ਾਈਨ ਕੋਸਟ, ਪਾਓਲ ਰਿਵਰ, ਬੈਲਾ ਬੈਲਾ, ਬੈਲਾ ਕੂਲਾ ਅਤੇ ਆਲੇ ਦੁਆਲੇ ਦੇ ਇੰਡੀਜਨਸ (ਮੂਲ ਨਿਵਾਸੀ) ਭਾਈਚਾਰਿਆਂ ਦੇ ਨਿਵਾਸੀਆਂ ਦੀਆਂ ਵਧਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
ਰਿਚਮੰਡ ਹਸਪਤਾਲ, Yurkovich ਫੈਮਿਲੀ ਪੈਵੇਲੀਅਨ ਨਾਮ ਦਾ ਇੱਕ ਨਵਾਂ ਨੌਂ-ਮੰਜ਼ਿਲਾ ਐਕਿਊਟ ਕੇਅਰ ਟਾਵਰ ਜੋੜ ਰਿਹਾ ਹੈ, ਜਿਸ ਵਿੱਚ ਵਧੇਰੇ ਵੱਡਾ ਐਮਰਜੈਂਸੀ ਵਿਭਾਗ, ਹੋਰ ਓਪਰੇਟਿੰਗ ਰੂਮ, ਇੱਕ ਇੰਟੈਂਸਿਵ ਕੇਅਰ ਯੂਨਿਟ; ਇੱਕ ਪੂਰੀ ਤਰ੍ਹਾਂ ਲੈਸ ਮੈਡੀਕਲ ਇਮੇਜਿੰਗ ਵਿਭਾਗ; ਇੱਕ ਫਾਰਮੇਸੀ; ਅਤੇ ਸ਼ੌਰਟ ਸਟੇਅ ਪੀਡਿਐਟ੍ਰਿਕਸ (ਥੋੜ੍ਹੇ ਸਮੇਂ ਲਈ ਰਹਿਣ ਵਾਸਤੇ ਬਾਲ ਰੋਗ ਸੰਬੰਧੀ ਸਹੂਲਤ) ਯੂਨਿਟ ਸ਼ਾਮਲ ਹੈ। ਇਸ ਨਾਲ ਰਿਚਮੰਡ ਦੀ ਵਧ ਰਹੀ ਅਤੇ ਉਮਰ ਵਿੱਚ ਵੱਡੀ ਹੋ ਰਹੀ ਅਬਾਦੀ ਲਈ, ਭਵਿੱਖ ਵਿੱਚ ਲੋੜੀਂਦੀ ਐਕਿਊਟ ਕੇਅਰ ਪ੍ਰਦਾਨ ਕੀਤੀ ਜਾ ਸਕੇਗੀ।
ਲਾਇਨਜ਼ ਗੇਟ ਹਸਪਤਾਲ ਵਿਖੇ ਪਾਲ ਮਾਇਰਸ ਟਾਵਰ ਦੇ ਅੰਦਰ ਇੱਕ ਪਹਿਲੀ ਝਲਕ ਵੇਖੋ।


ਟੂ ਸਿਸਟਰਜ਼ ਗਾਰਡਨ
ਟੂ ਸਿਸਟਰਜ਼ ਗਾਰਡਨ ਇੰਡੀਜਨਸ ਮਰੀਜ਼ਾਂ ਅਤੇ ਪਰਿਵਾਰਾਂ ਲਈ ਇਕੱਠੇ ਹੋਣ ਅਤੇ ਸਮਾਰੋਹਾਂ ਅਤੇ ਸੱਭਿਆਚਾਰਕ ਰਵਾਇਤਾਂ ਜਿਵੇਂ ਕਿ ਸਮੱਜਿੰਗ, ਡ੍ਰਮਿੰਗ ਅਤੇ ਗੀਤ ਗਾਉਣ ਵਿੱਚ ਸ਼ਾਮਲ ਹੋਣ ਲਈ ਇੱਕ ਸ਼ਾਂਤ, ਅਰਧ-ਨਿੱਜੀ ਬਾਹਰੀ ਜਗ੍ਹਾ ਦੀ ਪੇਸ਼ਕਸ਼ ਕਰਦਾ ਹੈ। ਪਾਲ ਮਾਇਰਸ ਟਾਵਰ ਦੇ ਅੰਦਰ, ਇੰਟੀਰੀਅਰ ਡਿਜ਼ਾਈਨ ਸਥਾਨਕ ਇੰਡੀਜਨਸ ਵਿਰਾਸਤ ਅਤੇ ਕੁਦਰਤ ਨਾਲ ਸਬੰਧਾਂ ਨੂੰ ਦਰਸਾਉਂਦਾ ਹੈ। Sḵwx̱wú7mesh Úxwumixw (Squamish Nation) ਅਤੇ səlilwətaɬ (Tsleil-Waututh Nation) ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ, ਹਰ ਮੰਜ਼ਿਲ ਵਿੱਚ ਜ਼ਮੀਨਾਂ ਅਤੇ ਸਮੁੰਦਰੀ ਕੰਢੇ ਤੋਂ ਪ੍ਰੇਰਿਤ ਰੰਗ ਅਤੇ ਡਿਜ਼ਾਈਨ ਤੱਤ ਸ਼ਾਮਲ ਕੀਤੇ ਗਏ ਹਨ, ਜੋ ਕਿ ਇਲਾਜ, ਸੱਭਿਆਚਾਰਕ ਸਤਿਕਾਰ ਅਤੇ ਕੁਦਰਤ ਨਾਲ ਸਦਭਾਵਨਾ ਦੇ ਮਾਹੌਲ ਨੂੰ ਉਤਸ਼ਾਹਿਤ ਕਰਦੇ ਹਨ।
ਇੰਡੀਜਨਸ ਭਾਈਚਾਰਿਆਂ ਦੀ ਤਾਕਤ ਅਤੇ ਔਖੇ ਸਮਿਆਂ ਤੋਂ ਮੁੜ ਉੱਭਰਨ ਦੀ ਸ਼ਕਤੀ ਨੂੰ ਦਰਸਾਉਣ ਵਾਲੇ ਕੰਧ-ਚਿੱਤਰਾਂ, ਨੱਕਾਸ਼ੀ ਅਤੇ ਡਿਜ਼ਾਈਨਾਂ ਨੂੰ ਸ਼ਾਮਲ ਕਰਕੇ, ਇਹ ਥਾਵਾਂ ਮਰੀਜ਼ਾਂ, ਪਰਿਵਾਰਾਂ ਅਤੇ ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਦੇ ਤਜਰਬਿਆਂ ਨੂੰ ਬਿਹਤਰ ਬਣਾਉਂਦੀਆਂ ਹਨ, ਅਤੇ ਇੱਕ ਵਧੇਰੇ ਸਮਾਵੇਸ਼ੀ ਅਤੇ ਤੰਦਰੁਸਤ ਹੋਣ ਵਾਲਾ ਵਾਤਾਵਰਣ ਬਣਾਉਂਦੀਆਂ ਹਨ।

ਹਾਊਸ ਆਫ਼ ਐਲਡਰਜ਼
ਇਸ ਬਸੰਤ ਵਿੱਚ ਲਾਇਨਜ਼ ਗੇਟ ਹਸਪਤਾਲ ਵਿਖੇ ਨਵੇਂ ਪਾਲ ਮਾਇਰਸ ਟਾਵਰ ਵਿੱਚ ਐਲਡਰਜ਼ (ਇੰਡੀਜਨਸ ਭਾਈਚਾਰੇ ਦੇ ਸਤਿਕਾਰਯੋਗ ਵਿਅਕਤੀ) ਅਤੇ ਨੌਲੇਜ ਕੀਪਰਜ਼ (ਗਿਆਨ ਅਤੇ ਰਵਾਇਤਾਂ ਦੇ ਰੱਖਿਅਕ) ਲਈ ਇੱਕ ਨਵੀਂ ਜਗ੍ਹਾ ਹੋਵੇਗੀ। ਹਾਊਸ ਆਫ਼ ਐਲਡਰਜ਼ ਥਾਂ ਦਾ ਨਿਰਮਾਣ Sḵwx̱wú7mesh (Squamish) ਅਤੇ səlilwətaɬ (Tsleil-Waututh) Nations ਨਾਲ ਮਰੀਜ਼ਾਂ, ਪਰਿਵਾਰਾਂ, ਸਟਾਫ਼ ਅਤੇ ਮੈਡੀਕਲ ਸਟਾਫ਼ ਨੂੰ ਮਾਨਸਿਕ, ਅਧਿਆਤਮਿਕ ਅਤੇ ਭਾਵਨਾਤਮਕ ਸਹਾਇਤਾ ਕਿਵੇਂ ਪ੍ਰਦਾਨ ਕਰਨੀ ਹੈ, ਇਸ ਬਾਰੇ ਗੱਲਬਾਤ ਤੋਂ ਬਾਅਦ ਕੀਤਾ ਗਿਆ ਸੀ। ਐਲਡਰਜ਼ ਇਸ ਜਗ੍ਹਾ ਦੀ ਵਰਤੋਂ ਇੰਡੀਜਨਸ ਗਿਆਨ ਅਤੇ ਪਰੰਪਰਾ 'ਤੇ ਸ਼ੇਅਰਿੰਗ ਸਰਕਲ, ਕਹਾਣੀਆਂ ਸੁਣਾਉਣ ਅਤੇ ਵਰਕਸ਼ਾਪਾਂ ਆਯੋਜਿਤ ਕਰਨ ਲਈ ਵੀ ਕਰਨਗੇ।
ਰਿਚਮੰਡ ਹਸਪਤਾਲ ਵਿਖੇ Rotunda ਦੀ ਢਹਾਈ ਦੇਖੋ
9 ਸਤੰਬਰ, 2024 ਨੂੰ, ਰਿਚਮੰਡ ਹਸਪਤਾਲ ਕੈਂਪਸ ਨੇ ਇੱਕ ਯੁੱਗ ਦਾ ਅੰਤ ਦੇਖਿਆ ਕਿਉਂਕਿ Yurkovich ਫੈਮਿਲੀ ਪਵੇਲੀਅਨ ਲਈ ਰਸਤਾ ਬਣਾਉਣ ਲਈ Rotunda ਨੂੰ ਢਾਹ ਦਿੱਤਾ ਗਿਆ ਸੀ। ਹਸਪਤਾਲ ਦੇ ਪੁਨਰ ਵਿਕਾਸ ਸਫ਼ਰ ਵਿੱਚ ਇੱਕ ਮਹੱਤਵਪੂਰਨ ਪਲ, ਇਹ ਵੀਡੀਓ Rotunda ਦੇ ਆਖਰੀ ਪਲਾਂ ਨੂੰ ਦਿਖਾਉਂਦਾ ਹੈ, ਜਿਸ ਵਿੱਚ ਇਮਾਰਤ ਨੂੰ ਢਾਹੁਣ ਤੋਂ ਠੀਕ ਪਹਿਲਾਂ ਦਾ ਦੌਰਾ ਵੀ ਸ਼ਾਮਲ ਹੈ।
