ਵਧੇਰੇ ਤੰਦਰੁਸਤ ਗ੍ਰਹਿ ਲਈ ਸਿਹਤ ਪ੍ਰਣਾਲੀਆਂ ਵਿੱਚ ਸੁਧਾਰ
VCH ਵਾਤਾਵਰਣ ਸਥਿਰਤਾ ਲਈ ਸਿਹਤ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਕਾਰਵਾਈ ਕਰ ਰਹੀ ਹੈ - ਵਪਾਰਕ ਅਭਿਆਸਾਂ ਤੋਂ ਲੈ ਕੇ, ਫੈਸੀਲਿਟੀਆਂ ਦੇ ਪ੍ਰਬੰਧਨ ਤੱਕ, ਦੇਖਭਾਲ ਪ੍ਰਦਾਨ ਕਰਨ ਤੱਕ, ਅਤੇ ਭਾਈਚਾਰਿਆਂ ਅਤੇ ਫਰਸਟ ਨੇਸ਼ਨਜ਼ ਵਿੱਚ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਅਨੁਕੂਲਨ ਯਤਨਾਂ ਦਾ ਸਮਰਥਨ ਕਰਨ ਤੱਕ।
On this page
- ਅਨੱਸਥੀਸੀਆ ਪ੍ਰੋਗਰਾਮਾਂ ਦਾ ਵਿਸਤਾਰ ਕਰਨਾ
- VGH (Vancouver General Hospital), ਐਨੇਸਥੀਟਿਕ ਗੈਸ ਫਿਲਟਰਿੰਗ ਸਿਸਟਮ ਲਾਗੂ ਕਰਨ ਵਾਲਾ ਬੀ.ਸੀ. ਦਾ ਪਹਿਲਾ ਹਸਪਤਾਲ ਹੈ
- 2021 ਦੀ ਪਤਝੜ ਤੋਂ, VGH 'ਤੇ ਇਕੱਤਰ ਕੀਤੀਆਂ ਅਤੇ ਫਿਲਟਰ ਕੀਤੀਆਂ ਗਈਆਂ ਐਨਸਥੀਟਿਕ ਗੈਸਾਂ ਦਾ ਵਾਤਾਵਰਣ ‘ਤੇ ਪ੍ਰਭਾਵ ਇਸ ਦੇ ਬਰਾਬਰ ਹੈ:
- ਵੈਨਕੂਵਰ ਐਕਿਊਟ ਪ੍ਰੀ-ਐਡਮਿਸ਼ਨ ਕਲੀਨਿਕ
- ਇੰਡੀਜਨਸ ਤੰਦਰੁਸਤੀ ਲਈ ਰਵਾਇਤੀ ਭੋਜਨਾਂ ਦੀ ਵਰਤੋਂ ਕਰਨਾ
- ਘੱਟ ਕਾਰਬਨ ਵਾਲੇ ਕੂਲਿੰਗ ਸਿਸਟਮ
- ਸਥਿਰਤਾ ਵਿਸ਼ੇਸ਼ਤਾਵਾਂ

ਗ੍ਰਹਿ ਤੰਦਰੁਸਤੀ ਸੰਬੰਧੀ ਪੰਜ-ਸਾਲਾ ਕਾਰਜਨੀਤੀ
2024 ਵਿੱਚ, VCH ਨੇ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਗ੍ਰਹਿ ਤੰਦਰੁਸਤੀ ਸੰਬੰਧੀ ਆਪਣੀ ਪਹਿਲੀ ਪੰਜ-ਸਾਲਾ ਕਾਰਜਨੀਤੀ ਵਿਕਸਤ ਕੀਤੀ। ਇਹ ਕਾਰਜਨੀਤੀ VCH ਦੇ ‘ਕਾਰਬਨ ਫੁੱਟਪ੍ਰਿੰਟ’ (ਇੱਕ ਸੂਚਕਾਂਕ ਜਾਂ ਇੰਡੈਕਸ ਜਿਸ ਰਾਹੀਂ ਵਾਤਾਵਰਣ ਵਿੱਚ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੀ ਕੁੱਲ ਮਾਤਰਾ ਦੀ ਤੁਲਨਾ ਕੀਤੀ ਜਾਂਦੀ ਹੈ) ਨੂੰ ਘਟਾਉਣ, ਸਥਿਰਤਾ ਨੂੰ ਅੱਗੇ ਵਧਾਉਣ, ਅਤੇ ਭਾਈਚਾਰਕ ਅਨੁਕੂਲਨ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਦੇ ਯਤਨਾਂ ਦਾ ਸਮਰਥਨ ਕਰਨ 'ਤੇ ਕੇਂਦਰਿਤ ਹੈ।
ਗ੍ਰਹਿ ਦੀ ਤੰਦਰੁਸਤੀ ਦਾ ਧਿਆਨ ਰੱਖਣਾ, ਖਾਸ ਕਰਕੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾ ਕੇ, ਕੁਦਰਤੀ ਵਾਤਾਵਰਣ ਦੀ ਸੁਰੱਖਿਆ ਕਰਕੇ ਅਤੇ ਸਰੋਤਾਂ ਦੀ ਵਰਤੋਂ ਅਤੇ ਕਮੀ ਨੂੰ ਘਟਾ ਕੇ, ਮਨੁੱਖੀ ਸਿਹਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਸਟਾਫ਼ ਅਤੇ ਮੈਡੀਕਲ ਸਟਾਫ਼ ਦੇ ਸਹਿਯੋਗ ਨਾਲ, ਅਤੇ ਨਾਲ ਹੀ ਸੂਬਾਈ ਭਾਈਵਾਲੀ ਰਾਹੀਂ, ਅਸੀਂ ਲੋਕਾਂ, ਥਾਵਾਂ ਅਤੇ ਗ੍ਰਹਿ ਦੀ ਤੰਦਰੁਸਤੀ ਲਈ ਮਜ਼ਬੂਤ ਅਤੇ ਵਾਤਾਵਰਣ ਪੱਖੋਂ ਟਿਕਾਊ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹਾਂ।
ਅਨੱਸਥੀਸੀਆ ਪ੍ਰੋਗਰਾਮਾਂ ਦਾ ਵਿਸਤਾਰ ਕਰਨਾ
ਇੱਕ ਨਵਾਂ ਪ੍ਰੋਜੈਕਟ ਖੇਤਰੀ ਅਨੱਸਥੀਸੀਆ ਪ੍ਰੋਗਰਾਮਾਂ ਦਾ ਵਿਸਤਾਰ ਕਰਕੇ, ਉੱਚ-ਗੁਣਵੱਤਾ ਵਾਲੀ ਘੱਟ-ਕਾਰਬਨ ਦੇਖਭਾਲ ਉਪਲਬਧ ਕਰਵਾਉਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਰੀਜਨਲ ਅਨੱਸਥੀਸੀਆ ਸਰਜਰੀ ਲਈ ਦਰਦ ਘਟਾਉਣ ਦੇ ਤਰੀਕਿਆਂ ਦੀ ਇੱਕ ਕਿਸਮ ਹੈ ਜੋ ਸਰੀਰ ਦੇ ਇੱਕ ਹਿੱਸੇ ਨੂੰ ਸੁੰਨ ਕਰ ਦਿੰਦੀ ਹੈ। ਜਨਰਲ ਅਨੱਸਥੀਸੀਆ ਦੇ ਮੁਕਾਬਲੇ, ਇਹ ਮਰੀਜ਼ਾਂ ਦੇ ਸਰਜਰੀ ਤੋਂ ਬਾਅਦ ਦੇ ਦਰਦ, ਮਤਲੀ ਅਤੇ ਉਲਟੀਆਂ ਨੂੰ ਘਟਾ ਸਕਦਾ ਹੈ; ਘੱਟ ਪੇਚੀਦਗੀਆਂ ਪੈਦਾ ਕਰਦਾ ਹੈ; ਅਤੇ ਮਰੀਜ਼ਾਂ ਨੂੰ ਜਲਦੀ ਛੁੱਟੀ ਦਿੱਤੀ ਜਾ ਸਕਦੀ ਹੈ।
ਜਦ ਅਸੀਂ ਸਿਹਤ ਪ੍ਰਣਾਲੀ ਦੇ ਵਾਤਾਵਰਣ ਸੰਬੰਧੀ ਪ੍ਰਭਾਵ ਨੂੰ ਘਟਾਉਣ ਲਈ ਕੰਮ ਕਰ ਰਹੇ ਹਾਂ, ਇਹ ਸਾਹ ਰਾਹੀਂ ਲਏ ਜਾਣ ਵਾਲੇ ਅਨੱਸਥੀਸੀਆ ਦੇ ਮੁਕਾਬਲੇ ਸਰਜੀਕਲ ਦੇਖਭਾਲ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਂਦਾ ਹੈ।
ਮਾਊਂਟ ਸੇਂਟ ਜੋਸਫ਼ ਹਸਪਤਾਲ ਦੇ ਪ੍ਰੌਵੀਡੈਂਸ ਹੈਲਥ ਕੇਅਰ ਬ੍ਰੈਸਟ ਸੈਂਟਰ ਵਿਖੇ, ਖੇਤਰੀ ਅਨੱਸਥੀਸੀਆ ਸਫਲਤਾਪੂਰਵਕ ਛਾਤੀ ਦੇ ਕੈਂਸਰ ਦੀ ਸਰਜਰੀ ਲਈ ਆਮ ਅਨੱਸਥੀਸੀਆ ਬਣ ਗਿਆ ਹੈ।
ਮਾਊਂਟ ਸੇਂਟ ਜੋਸਫ਼ ਹਸਪਤਾਲ ਵਿੱਚ ਕੰਮ ਦੀ ਸਫਲਤਾ ਅਤੇ ਤਜਰਬੇ ਤੋਂ ਪ੍ਰੇਰਿਤ ਹੋ ਕੇ, ਇੱਕ ਅਨੱਸਥੀਸੀਆ ਟੀਮ 2024 ਵਿੱਚ ਇੱਕ ਪਾਇਲਟ ਪ੍ਰੋਜੈਕਟ ਰਾਹੀਂ ਵੈਨਕੂਵਰ ਜਨਰਲ ਹਸਪਤਾਲ ਅਤੇ UBC ਹਸਪਤਾਲ ਵਿੱਚ ਵਧੇਰੇ ਸਰਜੀਕਲ ਪ੍ਰਕਿਰਿਆਵਾਂ ਲਈ ਖੇਤਰੀ ਅਨੱਸਥੀਸੀਆ ਦੀ ਵਰਤੋਂ ਦਾ ਵਿਸਤਾਰ ਕਰ ਰਹੀ ਹੈ।
-
ਬਿਹਤਰ ਮਰੀਜ਼ ਅਨੁਭਵ
-
ਸਰਜਰੀ ਤੋਂ ਬਾਅਦ ਵਧੇਰੇ ਜਲਦੀ ਠੀਕ ਹੋਣਾ
-
ਓਪਰੇਟਿੰਗ ਰੂਮ ਦੇ ਸਮੇਂ ਵਿੱਚ 20 ਪ੍ਰਤੀਸ਼ਤ ਦੀ ਕਮੀ
-
ਸਾਹ ਰਾਹੀਂ ਐਨਸਥੀਟਿਕਸ ਦੀ ਵਰਤੋਂ ਅਤੇ ਸਿੱਧੇ ਸਰਜੀਕਲ ਸੂਈਟ ਗ੍ਰੀਨ-ਹਾਊਸ ਗੈਸਾਂ ਦੇ ਨਿਕਾਸ ਵਿੱਚ ਲਗਭਗ 25 ਪ੍ਰਤੀਸ਼ਤ ਦੀ ਕਮੀ।

VGH (Vancouver General Hospital), ਐਨੇਸਥੀਟਿਕ ਗੈਸ ਫਿਲਟਰਿੰਗ ਸਿਸਟਮ ਲਾਗੂ ਕਰਨ ਵਾਲਾ ਬੀ.ਸੀ. ਦਾ ਪਹਿਲਾ ਹਸਪਤਾਲ ਹੈ
ਜਦੋਂ ਮਰੀਜ਼ ਨੂੰ ਆਪ੍ਰੇਸ਼ਨ ਤੋਂ ਪਹਿਲਾਂ ਸੁਲਾਇਆ ਜਾਂਦਾ ਹੈ ਤਾਂ ਓਪਰੇਟਿੰਗ ਰੂਮਾਂ ਵਿੱਚ ਬੇਹੋਸ਼ ਕਰਨ ਵਾਲੀ ਗੈਸ ਦਿੱਤੀ ਜਾਂਦੀ ਹੈ। ਹਰੇਕ ਮਰੀਜ਼ ਦੀ ਪ੍ਰਕਿਰਿਆ ਵਿੱਚੋਂ ਸਾਹ ਰਾਹੀਂ ਛੱਡੀ ਗਈ ਅਤੇ ਬਚੀ ਹੋਈ ਗੈਸ ਇਕੱਠੀ ਕੀਤੀ ਜਾਂਦੀ ਹੈ ਅਤੇ ਟਿਊਬਾਂ ਰਾਹੀਂ ਹਸਪਤਾਲ ਦੇ ਬੇਸਮੈਂਟ ਵਿੱਚ ਜਾਂਦੀ ਹੈ, ਜਿੱਥੇ ਇਸਨੂੰ ਵੱਡੇ ਧਾਤ ਦੇ ਪ੍ਰੋਪੇਨ-ਸ਼ੈਲੀ ਦੇ ਟੈਂਕਾਂ ਵਿੱਚ ਫਿਲਟਰ ਕੀਤਾ ਜਾਂਦਾ ਹੈ, ਜਿਸ ਨਾਲ ਸਾਫ਼ ਹਵਾ ਵਾਤਾਵਰਣ ਵਿੱਚ ਵਾਪਸ ਛੱਡੀ ਜਾ ਸਕਦੀ ਹੈ।
ਇਨ੍ਹਾਂ ਪ੍ਰਣਾਲੀਆਂ ਨੂੰ ਹਸਪਤਾਲ ਦੇ ਵੈਂਟੀਲੇਸ਼ਨ ਨੈੱਟਵਰਕਾਂ ਵਿੱਚ ਜੋੜ ਕੇ, ਸਿਹਤ-ਸੰਭਾਲ ਫੈਸੀਲਿਟੀਆਂ ਆਪਣੇ ਵਾਤਾਵਰਣਕ ਪ੍ਰਭਾਵ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੀਆਂ ਹਨ।
ਇਹ ਨਵੀਂ ਪ੍ਰਣਾਲੀ, ਹਸਪਤਾਲ ਦੇ ਓਪਰੇਟਿੰਗ ਰੂਮ ਨਵੀਨੀਕਰਨ ਪ੍ਰੋਜੈਕਟ ਦਾ ਹਿੱਸਾ ਹੈ, ਜਿਸ ਵਿੱਚ 16 ਅਤਿ-ਆਧੁਨਿਕ ਓਪਰੇਟਿੰਗ ਰੂਮ ਅਤੇ ਇੱਕ 40-ਬੇਅ ਪ੍ਰੀ-ਆਪਰੇਟਿਵ ਅਤੇ ਸਰਜਰੀ ਤੋਂ ਬਾਅਦ ਦੇ ਰਿਕਵਰੀ ਖੇਤਰ ਸ਼ਾਮਲ ਸੀ।
2021 ਦੀ ਪਤਝੜ ਤੋਂ, VGH 'ਤੇ ਇਕੱਤਰ ਕੀਤੀਆਂ ਅਤੇ ਫਿਲਟਰ ਕੀਤੀਆਂ ਗਈਆਂ ਐਨਸਥੀਟਿਕ ਗੈਸਾਂ ਦਾ ਵਾਤਾਵਰਣ ‘ਤੇ ਪ੍ਰਭਾਵ ਇਸ ਦੇ ਬਰਾਬਰ ਹੈ:
10 ਸਾਲਾਂ ਲਈ ਲਗਭਗ 2,000 ਰੁੱਖ ਉਗਾਉਣਾ
ਇੱਕ ਸਾਲ ਲਈ 30 ਮਿੰਟ (30 ਕਿਲੋਮੀਟਰ) ਦੂਰ ਸਫ਼ਰ ਕਰਨ ਵਾਲੀਆਂ 65 ਕਾਰਾਂ ਨੂੰ ਸੜਕਾਂ ਤੋਂ ਦੂਰ ਰੱਖਣਾ
287 ਬੈਰਲ ਤੇਲ ਖਤਮ ਕਰਨਾ
ਵੈਨਕੂਵਰ ਐਕਿਊਟ ਪ੍ਰੀ-ਐਡਮਿਸ਼ਨ ਕਲੀਨਿਕ
ਵੈਨਕੂਵਰ ਜਨਰਲ ਹਸਪਤਾਲ ਵਿੱਚ ਸਰਜਰੀ ਲਈ ਸੱਤਰ ਪ੍ਰਤੀਸ਼ਤ ਲੋਕ ਵੈਨਕੂਵਰ ਤੋਂ ਬਾਹਰੋਂ ਆਉਂਦੇ ਹਨ। ਸਰਜਰੀ ਤੋਂ ਪਹਿਲਾਂ, ਮਰੀਜ਼ਾਂ ਨੂੰ ਸਰਜਰੀ ਤੋਂ ਪਹਿਲਾਂ ਦੇ ਕੰਮਾਂ ਲਈ ਹਸਪਤਾਲ ਜਾਣਾ ਪੈਂਦਾ ਹੈ, ਜਿਵੇਂ ਕਿ ਖੂਨ ਦੀ ਜਾਂਚ।
ਇੱਕ ਨਵੇਂ ਪ੍ਰੋਗਰਾਮ ਰਾਹੀਂ, ਇੱਕ ਪ੍ਰੀ-ਐਡਮਿਸ਼ਨ ਕਲੀਨਿਕ ਉਹਨਾਂ ਮਰੀਜ਼ਾਂ ਦੀ ਪਛਾਣ ਕਰਦਾ ਹੈ ਜਿਨ੍ਹਾਂ ਨੂੰ ਵਾਧੂ ਸਫ਼ਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਜਿਸ ਨਾਲ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਬਚਾਇਆ ਜਾ ਸਕਦਾ ਹੈ, ਅਤੇ ਮਰੀਜ਼ਾਂ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

ਘੱਟ ਕਾਰਬਨ ਵਾਲੇ ਕੂਲਿੰਗ ਸਿਸਟਮ
ਮੌਜੂਦਾ VCH ਫੈਸੀਲਿਟੀਆਂ ਵਿੱਚ ਰਵਾਇਤੀ ਕੂਲਿੰਗ ਸਿਸਟਮ ਡਿਜ਼ਾਈਨ ਸਥਿਰ ਇਤਿਹਾਸਕ ਡੇਟਾ 'ਤੇ ਅਧਾਰਤ ਹਨ। ਜਲਵਾਯੂ ਤਬਦੀਲੀ ਵਿੱਚ ਪੁਰਾਣੇ ਡੇਟਾ ਦੀ ਵਰਤੋਂ ਹੁਣ ਕੰਮ ਨਹੀਂ ਕਰਦੀ। ਡਿਜ਼ਾਈਨ ਵਿੱਚ ਤਬਦੀਲੀ ਦੀ ਲੋੜ ਸੀ, ਅਤੇ ਕੁਝ ਸਿਹਤ ਫੈਸੀਲਿਟੀਆਂ ਨੂੰ 2050 ਤੱਕ 40 ਪ੍ਰਤੀਸ਼ਤ ਤੱਕ ਵਧੇਰੇ ਕੂਲਿੰਗ ਸਮਰੱਥਾ ਦੀ ਲੋੜ ਹੋਣ ਕਰਕੇ, ਇਸ ਤਬਦੀਲੀ ਦੀ ਅਗਵਾਈ ਕਰਨ ਵਿੱਚ ਸਿਹਤ ਖੇਤਰ ਦੀ ਭੂਮਿਕਾ ਰਹੀ ਹੈ।
ਫੈਸੀਲਿਟੀਆਂ ਦੇ ਅੰਦਰ ਦਾ ਉੱਚ ਤਾਪਮਾਨ ਮਰੀਜ਼ਾਂ ਦੀ ਸਿਹਤ ਅਵਸਥਾ ਨੂੰ ਹੋਰ ਵਿਗਾੜ ਸਕਦਾ ਹੈ ਅਤੇ ਰਿਕਵਰੀ ਦੇ ਸਮੇਂ ਨੂੰ ਵਧਾ ਸਕਦਾ ਹੈ। ਡਾਕਟਰੀ ਉਪਕਰਣਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ, ਅਤੇ ਉਪਕਰਣਾਂ ਦੀ ਅਸਫਲਤਾ ਅਤੇ ਸੇਵਾਵਾਂ ਵਿੱਚ ਰੁਕਾਵਟਾਂ ਵਰਗੀਆਂ ਕੰਮ ਕਾਜ ਰੁਕਾਵਟਾਂ ਆ ਸਕਦੀਆਂ ਹਨ।
VCH ਟੀਮਾਂ ਗਿਆਨ ਸਾਂਝਾ ਕਰਨ ਅਤੇ ਸੰਸਥਾ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਸਮਝਣ, ਸਾਡੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਅਤੇ ਡਿਜ਼ਾਈਨ ਮਾਪਦੰਡ ਨਿਰਧਾਰਤ ਕਰਨ ਲਈ ਇਕੱਠੀਆਂ ਹੋਈਆਂ।
VCH ਇਮਾਰਤਾਂ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਿਵੇਂ ਕਰਦੀ ਹੈ ਇਸ ਦੀ ਅਗਵਾਈ ਕਰਨ ਅਤੇ ਤਰਜੀਹ ਦੇਣ ਲਈ ਜਲਵਾਯੂ ਡੇਟਾ ਦੀ ਵਰਤੋਂ ਕਰਕੇ ਭਵਿੱਖ ਲਈ ਤਿਆਰੀ ਕਰ ਰਹੀ ਹੈ। ਇਸ ਯੋਜਨਾਬੰਦੀ ਪ੍ਰਕਿਰਿਆ ਨੇ ਸਾਨੂੰ ਕਾਰਬਨ ਨਿਕਾਸ ਨੂੰ ਘਟਾਉਣ ਅਤੇ ਜਲਵਾਯੂ ਤਬਦੀਲੀ ਨੂੰ ਅਪਣਾਉਣ, ਦੋਵਾਂ ਨੂੰ ਵੇਖਣ ਵਿੱਚ ਮਦਦ ਕੀਤੀ, ਅਤੇ ਨਿਕਾਸ ਨੂੰ ਹੋਰ ਵੀ ਘਟਾਉਣ ਦੇ ਤਰੀਕੇ ਲੱਭੇ।
ਸਥਿਰਤਾ ਵਿਸ਼ੇਸ਼ਤਾਵਾਂ