VCH Staff in a circle participating in a training session

2024 ਵਿੱਚ, ਲਗਭਗ 4,000 ਸਟਾਫ਼ ਅਤੇ ਮੈਡੀਕਲ ਸਟਾਫ਼ ਨੇ VCH ਦੀ ਇੰਡੀਜਨਸ ਸੱਭਿਆਚਾਰਕ ਸੁਰੱਖਿਆ ਸਿਖਲਾਈ, ਜਿਸਨੂੰ ਹਮਿੰਗਬਰਡ (Hummingbird) ਕਿਹਾ ਜਾਂਦਾ ਹੈ, ਨੂੰ ਪੂਰਾ ਕੀਤਾ।  

ਸਟਾਫ਼ ਅਤੇ ਮੈਡੀਕਲ ਸਟਾਫ਼ ਲਈ ਔਨਲਾਈਨ ਅਤੇ ਵਿਅਕਤੀਗਤ ਤੌਰ ‘ਤੇ ਸਿਖਲਾਈ ਰਾਹੀਂ, VCH ਇੰਡੀਜਨਸ ਸੱਭਿਆਚਾਰਕ ਸੁਰੱਖਿਆ ਸੰਬੰਧੀ ਜਾਣਕਾਰੀ ਅਤੇ ਸਮਝ ਨੂੰ ਅਤੇ, ਨਾਲ ਹੀ ਇੰਡੀਜਨਸ-ਵਿਸ਼ੇਸ਼ ਨਸਲਵਾਦ-ਵਿਰੋਧ ਨੂੰ ਉਤਸ਼ਾਹਿਤ ਕਰ ਰਹੀ ਹੈ। ਇਹ ਵਧੇਰੇ ਸੁਰੱਖਿਅਤ ਅਤੇ ਜ਼ਿਆਦਾ ਆਦਰਸ਼ ਸਿਹਤ-ਸੰਭਾਲ ਮਾਹੌਲ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਰਿਹਾ ਹੈ।

VCH ਨੇ ਇੰਡੀਜਨਸ ਸੱਭਿਆਚਾਰਕ ਸੁਰੱਖਿਆ ਦਾ ਵਿਸਤਾਰ ਨਵੇਂ ਸਟਾਫ਼ ਦੀ ਸਿਖਲਾਈ, ਅਤੇ ਮਿਆਰੀ ਕੰਮ-ਕਾਜ ਪ੍ਰਕਿਰਿਆਵਾਂ ਵਿੱਚ ਵੀ ਕੀਤਾ ਹੈ, ਜੋ ਕਿ VCH ਦੁਆਰਾ ਇੰਡੀਜਨਸ ਲੋਕਾਂ ਲਈ ਇੱਕ ਸ਼ਮੂਲੀਅਤ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਮਾਹੌਲ ਨੂੰ ਉਤਸ਼ਾਹਿਤ ਕਰਨ ਦਾ ਇੱਕ ਹੋਰ ਤਰੀਕਾ ਹੈ।  

ਇੱਥੇ ਦਿਖਾਇਆ ਗਿਆ, VCH ਸਟਾਫ਼ ਅਤੇ ਮੈਡੀਕਲ ਸਟਾਫ਼ ਵ੍ਹਿਸਲਰ, ਬੀ.ਸੀ. ਵਿੱਚ ਮੋਡੀਊਲ 2 ਹਮਿੰਗਬਰਡ ਸਿਖਲਾਈ ਸੈਸ਼ਨ ਵਿੱਚ ਭਾਗ ਲੈ ਰਹੇ ਹਨ। ਇਹ ਸਿਖਲਾਈ ਦਾ ਮੋਡੀਊਲ 4.5 ਘੰਟੇ ਦਾ ਸਿੱਧਾ ਸੈਸ਼ਨ ਹੈ, ਜੋ ਇੰਡੀਜਨਸ ਲੋਕਾਂ ਦੀ ਔਖੇ ਸਮਿਆਂ ਤੋਂ ਬਾਅਦ ਮੁੜ ਉੱਭਰਨ ਦੀ ਸ਼ਕਤੀ ਅਤੇ ਇੰਡੀਜਨਸ ਲੋਕਾਂ 'ਤੇ ਸਿਹਤ ਦੇ ਪ੍ਰਭਾਵਾਂ ਅਤੇ VCH ਦੀ ਸੱਭਿਆਚਾਰਕ ਸੁਰੱਖਿਆ ਨੀਤੀ ਅਤੇ ਇਸ ਦੇ ਲਾਗੂ ਕਰਨ ਦੀ ਸਮੀਖਿਆ ਕਰਦਾ ਹੈ।

4,000

ਸਟਾਫ਼ ਨੇ 2024 ਵਿੱਚ VCH ਦੀ ਇੰਡੀਜਨਸ ਸੱਭਿਆਚਾਰਕ ਸੁਰੱਖਿਆ ਸਿਖਲਾਈ ਨੂੰ ਪੂਰਾ ਕੀਤਾ।

2

ਇੰਡੀਜਨਸ ਸੱਭਿਆਚਾਰਕ ਸੁਰੱਖਿਆ ਸਿਖਲਾਈ, ਜਿਸਨੂੰ ਹਮਿੰਗਬਰਡ ਕਿਹਾ ਜਾਂਦਾ ਹੈ, ਦੇ 2 ਮੋਡੀਊਲ।

group of four people walking down a tree-lined urban street

ਨਵੀਂ ਇੰਡੀਜਨਸ ਸੰਕਟ ਪ੍ਰਤੀਕਿਰਿਆ ਟੀਮ: ਬੀ.ਸੀ. ਵਿੱਚ ਪਹਿਲੀ ਵਾਰ

  

ਨਵੀਂ ਇੰਡੀਜਨਸ ਸੰਕਟ ਪ੍ਰਤੀਕਿਰਿਆ ਟੀਮ ਬੀ.ਸੀ. ਵਿੱਚ ਇਸ ਕਿਸਮ ਦੀ ਪਹਿਲੀ ਇੰਡੀਜਨਸ-ਵਿਸ਼ੇਸ਼ ਸੰਕਟ ਪ੍ਰਤੀਕਿਰਿਆ ਸੇਵਾ ਹੈ ਅਤੇ ਇਹ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਦੇ ਭਾਈਚਾਰੇ ਲਈ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਅਤੇ ਵਿਆਪਕ ਗੈਰ-ਪੁਲਿਸ ਸੰਕਟ ਪ੍ਰਤੀਕਿਰਿਆ ਸੇਵਾਵਾਂ ਪ੍ਰਦਾਨ ਕਰ ਰਹੀ ਹੈ।  

2024 ਵਿੱਚ ਸ਼ੁਰੂ ਕੀਤੀ ਗਈ, ਇਹ ਟੀਮ ਉਹਨਾਂ ਲੋਕਾਂ ਲਈ ਇੱਕੋ ਦਿਨ ਵਿੱਚ ਮੋਬਾਈਲ ਮਾਨਸਿਕ ਸਿਹਤ ਅਤੇ ਸਲਾਮਤੀ ਸੰਬੰਧੀ ਸੰਕਟ ਪ੍ਰਤੀਕਿਰਿਆ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ ਮਾਨਸਿਕ ਸਿਹਤ ਦੇ ਸੰਕਟ ਦਾ ਸਾਹਮਣਾ ਕਰ ਰਹੇ ਹੋ ਸਕਦੇ ਹਨ ਜਾਂ ਅਜਿਹੇ ਸੰਕਟ ਦੇ ਜੋਖਮ ਵਿੱਚ ਹਨ ਅਤੇ ਜੋ ਸਰਗਰਮ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਸਕਦੇ ਹਨ।  

ਇਸ ਟੀਮ ਵਿੱਚ ਨਰਸ, ਸਹਾਇਕ ਸਿਹਤ ਪੇਸ਼ੇਵਰ ਅਤੇ ਇੰਡੀਜਨਸ ਸੱਭਿਆਚਾਰਕ ਕਰਮਚਾਰੀ ਸ਼ਾਮਲ ਹਨ। ਉਹ ਕਿਸੇ ਸਦਮੇ ਵਾਲੀ ਜਾਂ ਤਣਾਅਪੂਰਨ ਘਟਨਾ ਤੋਂ ਬਾਅਦ ਸਹਾਇਤਾ, ਅਤੇ ਸੇਵਾਵਾਂ ਪ੍ਰਾਪਤ ਕਰ ਰਹੇ ਵਿਅਕਤੀਆਂ ਲਈ ਵੈਲਨੈਸ ਚੈਕ ਅਤੇ ਫਾਲੋ-ਅਪ ਪ੍ਰਦਾਨ ਕਰਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਇੰਡੀਜਨਸ ਸੱਭਿਆਚਾਰਕ ਸਹਾਇਤਾਵਾਂ ਅਤੇ ਸਿਹਤ ਪ੍ਰਣਾਲੀ ਵਿੱਚ ਲੋੜੀਂਦੀ ਦੇਖਭਾਲ ਨਾਲ ਜੋੜਨਾ ਸ਼ਾਮਲ ਹੋ ਸਕਦਾ ਹੈ।  

ਇਸ ਟੀਮ ਨੂੰ ‘ਇੰਡੀਜਨਸ ਹੈਲਥ ਸਿਸਟਮ ਟ੍ਰਾਂਸਫੌਰਮੇਸ਼ਨ ਅਤੇ ਡਿਸਟਿੰਕਸ਼ਨ-ਬੇਸਡ ਅਪਰੋਚਿਜ਼’ (Indigenous Health System Transformation and Distinction-Based Approaches) ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਸੀ, ਜਿਸ ਵਿੱਚ ਫਰਸਟ ਨੇਸ਼ਨਜ਼ ਅਤੇ ਐਬਓਰਿਜਨਲ ਪ੍ਰਾਇਮਰੀ ਕੇਅਰ ਨੈਟਵਰਕ, Squamish Nation Yúustway ਹੈਲਥ ਅਤੇ ਵੈਲਨੈਸ ਅਤੇ Musqueam ਹੈਲਥ ਦੇ ਨੁਮਾਇੰਦੇ ਸ਼ਾਮਲ ਹਨ।