“ਨਵਾਂ ਹੌਸਪਿਸ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੈਲੀਏਟਿਵ ਅਤੇ ਸਹਾਇਕ ਸੇਵਾਵਾਂ ਪ੍ਰਦਾਨ ਕਰੇਗਾ,” VCH ਦੇ ਕੋਸਟਲ ਕਮਿਊਨਿਟੀ ਆਫ ਕੇਅਰ ਦੇ ਸੀਨੀਅਰ ਮੈਡੀਕਲ ਡਾਇਰੈਕਟਰ, Dr. Peter Edmunds ਨੇ ਕਿਹਾ। “ਅਸੀਂ ਸਨਸ਼ਾਈਨ ਕੋਸਟ ਹੌਸਪਿਸ ਸੋਸਾਇਟੀ ਦੇ ਭਾਈਚਾਰਕ ਸਹਿਯੋਗ ਅਤੇ ਅਗਵਾਈ ਲਈ ਆਭਾਰੀ ਹਾਂ, ਜੋ ਇਹ ਮਹੱਤਵਪੂਰਨ ਸੇਵਾ ਪ੍ਰਦਾਨ ਕਰਨ ਵਿੱਚ ਸਾਡੇ ਭਾਈਚਾਰੇ ਦੇ ਸਾਥੀ ਹਨ।”  

ਜਦ ਤੱਕ ਨਵਾਂ ਹੌਸਪਿਸ ਬਣਾਇਆ ਨਹੀਂ ਜਾਂਦਾ, VCH ਸੀਸ਼ੈਲਟ ਵਿੱਚ ਹਾਲ ਹੀ ਵਿੱਚ ਖੁਲ੍ਹੇ ਸਿਲਵਰਸਟੋਨ ਕੇਅਰ ਸੈਂਟਰ ਵਿੱਚ ਚਾਰ ਹੌਸਪਿਸ ਕਮਰਿਆਂ ਦੀ ਅਸਥਾਈ ਪ੍ਰਦਾਨਗੀ ਦਾ ਸਮਰਥਨ ਕਰ ਰਿਹਾ ਹੈ, ਜੋ ਕਿ ਇੱਕ ਲੌਂਗ-ਟਰਮ ਕੇਅਰ ਸਾਈਟ ਹੈ। ਜਦ ਤਿਆਰ ਹੋ ਜਾਵੇਗਾ, ਨਵਾਂ ਰਿਹਾਇਸ਼ੀ ਹੌਸਪਿਸ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ, ਭਵਿੱਖ ਵਿੱਚ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਲਈ ਜੀਵਨ ਦੇ ਅੰਤ ਦੌਰਾਨ ਸੇਵਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ।  

“ਅਸੀਂ ਆਪਣੇ ਭਾਈਚਾਰੇ ਵਿੱਚ ਬਿਹਤਰ ਹੌਸਪਿਸ ਦੇਖਭਾਲ ਲਿਆਉਣ ਲਈ VCH ਨਾਲ ਸਾਂਝੇਦਾਰੀ ਤੋਂ ਬਹੁਤ ਖੁਸ਼ ਹਾਂ,” ਸਨਸ਼ਾਈਨ ਕੋਸਟ ਹੌਸਪਿਸ ਸੋਸਾਇਟੀ ਦੇ ਬੋਰਡ ਆਫ ਡਾਇਰੈਕਟਰਜ਼ ਦੇ ਪ੍ਰੈਜ਼ੀਡੈਂਟ, Ellen Adelberg ਨੇ ਕਿਹਾ। “ਅਸੀਂ ਆਪਣੇ ਭਾਈਚਾਰੇ ਵਿੱਚ ਜੀਵਨ ਦੇ ਅੰਤ ਦੌਰਾਨ ਸੇਵਾਵਾਂ ਦੀ ਵਧਦੀ ਲੋੜ ਨੂੰ ਪੂਰਾ ਕਰਨ ਲਈ ਇੱਕ ਨਵਾਂ, ਇਸ ਖਾਸ ਉਦੇਸ਼ ਲਈ ਡਿਜ਼ਾਈਨ ਕੀਤਾ ਹੌਸਪਿਸ ਬਣਾਉਣ ਦੀ ਉਮੀਦ ਕਰਦੇ ਹਾਂ।” 

Exterior of the Silverstone Care Centre building

ਸੀਸ਼ੈਲਟ ਵਿੱਚ ਇੱਕ ਨਵੀਂ ਹੌਸਪਿਸ ਫੈਸੀਲਿਟੀ ਸਨਸ਼ਾਈਨ ਕੋਸਟ ਹੌਸਪਿਸ ਸੋਸਾਇਟੀ ਦੀ ਮਲਕੀਅਤ ਹੋਵੇਗੀ ਅਤੇ ਇਸ ਦਾ ਪ੍ਰਬੰਧਨ VCH ਦੁਆਰਾ ਕੀਤਾ ਜਾਵੇਗਾ। ਸਿਲਵਰਸਟੋਨ ਕੇਅਰ ਸੈਂਟਰ ਵਿੱਚ ਚਾਰ ਅਸਥਾਈ ਹੌਸਪਿਸ ਬੈਡ (ਦਿਖਾਏ ਗਏ) ਨਵੇਂ ਹੌਸਪਿਸ ਦੇ ਤਿਆਰ ਹੋਣ ਤੱਕ ਉਪਲਬਧ ਰਹਿਣਗੇ।

illustration of a wooden house in the forest with a person walking on a path

VCH ਅਤੇ ਸਨਸ਼ਾਈਨ ਕੋਸਟ ਹੌਸਪਿਸ ਸੋਸਾਇਟੀ ਸਨਸ਼ਾਈਨ ਕੋਸਟ ਲਈ ਸਮਰਪਿਤ ਅੱਠ-ਕਮਰੇ ਵਾਲੇ ਰਿਹਾਇਸ਼ੀ ਹੌਸਪਿਸ ਦਾ ਵਿਕਾਸ ਕਰ ਰਹੇ ਹਨ।