ਰਿਚਮੰਡ ਵਿੱਚ ਸਿਹਤ-ਸੰਭਾਲ ਪਹੁੰਚਯੋਗਤਾ ਨੂੰ ਵਧਾਉਣਾ
ਕਈ ਵਿਸਤ੍ਰਿਤ ਸਿਹਤ ਸੇਵਾਵਾਂ ਦੇ ਕਾਰਨ ਰਿਚਮੰਡ ਵਿੱਚ ਰਹਿਣ ਵਾਲੇ ਲੋਕਾਂ ਕੋਲ ਵਧੇਰੇ ਵਿਕਲਪ ਹਨ।

ਕਈ ਵਿਸਤ੍ਰਿਤ ਸਿਹਤ ਸੇਵਾਵਾਂ ਦੇ ਕਾਰਨ ਰਿਚਮੰਡ ਵਿੱਚ ਰਹਿਣ ਵਾਲੇ ਲੋਕਾਂ ਕੋਲ ਵਧੇਰੇ ਵਿਕਲਪ ਹਨ।
- ਪਰਿਵਾਰ ਰਿਚਮੰਡ ਵਿੱਚ ਯੂਨਿਟ 90 - 10551 Shellbridge Wayਵਿਖੇ ਨਵੇਂ ਸੀਮੋਰ ਹੈਲਥ ਸ਼ੈਲਬ੍ਰਿਜ ਕਲੀਨਿਕ (Seymour Health Shellbridge Clinic) ਰਾਹੀਂ ਇੱਕ ਪ੍ਰਾਇਮਰੀ ਕੇਅਰ ਪ੍ਰਦਾਨਕ ਤੱਕ ਪਹੁੰਚ ਕਰ ਸਕਦੇ ਹਨ।
- ਬਹੁਤ ਲੋੜੀਂਦੀਆਂ ਜ਼ਰੂਰਤਾਂ ਲਈ, ਰਿਚਮੰਡ ਦੇ ਨਿਵਾਸੀਆਂ ਕੋਲ ਹੁਣ ਯੂਨਿਟ 95 -10551 Shellbridge Way'ਤੇ ਸਥਿਤ ਇੱਕ ਹੋਰ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ (Urgent and Primary Care Centre, UPCC) ਤੱਕ ਪਹੁੰਚ ਹੈ।
- ਰਿਚਮੰਡ ਹਸਪਤਾਲ ਵਿਖੇ ਇੱਕ ਨਵੀਂ MRI ਮਸ਼ੀਨ ਅਤੇ CT ਸਕੈਨਰ ਸ਼ਾਮਲ ਕਰਨ ਨਾਲ ਨਿਵਾਸੀਆਂ ਦੀ x-ray ਅਤੇ ਸਕੈਨਰ ਤੱਕ ਪਹੁੰਚ ਵਿੱਚ ਵਾਧਾ ਹੋਇਆ ਹੈ।

ਨਵੇਂ ਰਿਚਮੰਡ ਹਸਪਤਾਲ ਦੇ ਇਨਪੇਸ਼ੈਂਟ (ਦਾਖਲ ਮਰੀਜ਼ਾਂ ਲਈ) ਕਮਰੇ ਸਮਰੱਥਾ ਅਤੇ ਮਰੀਜ਼ਾਂ ਦੇ ਆਰਾਮ ਨੂੰ ਵਧਾਉਂਦੇ ਹਨ
VCH ਨੇ ਹਾਲ ਹੀ ਵਿੱਚ ਇੱਕ ਨਵੀਨੀਕਰਨ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਰਿਚਮੰਡ ਹਸਪਤਾਲ ਨੌਰਥ ਟਾਵਰ ਵਿੱਚ ਅੱਠ ਨਵੇਂ ਇਨਪੇਸ਼ੈਂਟ ਬੈੱਡ ਖੋਲ੍ਹੇ ਹਨ। ਇਹ ਨਵੀਨੀਕਰਨ ਮਰੀਜ਼ਾਂ ਦੀ ਦੇਖਭਾਲ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਰਿਚਮੰਡ ਵਿੱਚ ਮੰਗ ਵਧਣ ਦੇ ਨਾਲ-ਨਾਲ ਉੱਚ-ਗੁਣਵੱਤਾ ਵਾਲੀ, ਸਮੇਂ ਸਿਰ ਦੇਖਭਾਲ ਪ੍ਰਦਾਨ ਕਰਨ ਦੀ ਸਾਡੀ ਯੋਗਤਾ ਦਾ ਸਮਰਥਨ ਕਰਦਾ ਹੈ।
ਹੁਣ ਦੋ ਨਵੇਂ ਚਾਰ-ਬੈੱਡਾਂ ਵਾਲੇ ਇਨਪੇਸ਼ੈਂਟ ਕਮਰੇ ਜੋੜ ਕੇ ਮਰੀਜ਼ਾਂ ਦੀ ਦੇਖਭਾਲ ਲਈ ਇੱਕ ਸਮਰਪਿਤ ਜਗ੍ਹਾ ਹੈ। ਸੁਰੱਖਿਆ ਅਤੇ ਆਰਾਮ ਨੂੰ ਬਿਹਤਰ ਬਣਾਉਣ ਲਈ ਕਮਰਿਆਂ ਵਿੱਚ ਪਹੁੰਚਯੋਗ ਬਾਥਰੂਮ ਅਤੇ ਸੀਲਿੰਗ ਲਿਫਟਾਂ ਹਨ। ਇੱਕ ਨੇੜਲੀ ਅਸਥਾਈ ਦੇਖਭਾਲ ਥਾਂ ਨੂੰ ਬਹਾਲ ਕੀਤਾ ਗਿਆ ਸੀ, ਜਿਸ ਵਿੱਚ ਮਰੀਜ਼ਾਂ ਦੀ ਦੇਖਭਾਲ ਲਈ ਤਿੰਨ ਹੋਰ ਬੈਡਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਕੁੱਲ ਮਿਲਾ ਕੇ, ਨੌਰਥ ਟਾਵਰ ਦੇ ਸਰਜਰੀ ਇਨਪੇਸ਼ੈਂਟ ਯੂਨਿਟ ਵਿੱਚ 11 ਨਵੇਂ ਬੈਡ ਜੋੜੇ ਗਏ ਹਨ।
ਬੈਡਾਂ ਦੀ ਸਮਰੱਥਾ ਵਿੱਚ ਇਹ ਵਾਧਾ ਰਿਚਮੰਡ ਦੀ ਸਲੀਪ ਲੈਬ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਹਸਪਤਾਲ ਵਿੱਚ ਤਬਦੀਲ ਕਰਨ ਦੁਆਰਾ ਸੰਭਵ ਹੋਇਆ, ਜਿੱਥੇ ਇਹ ਹੁਣ ਇੱਕ ਖੇਤਰੀ ਪ੍ਰੋਗਰਾਮ ਦੇ ਹਿੱਸੇ ਵਜੋਂ ਕੰਮ ਕਰਦਾ ਹੈ।
ਰਿਚਮੰਡ ਹਸਪਤਾਲ ਦੇ Rotunda ਦਾ ਅੰਤਿਮ ਦੌਰਾ
9 ਸਤੰਬਰ, 2024 ਨੂੰ, ਰਿਚਮੰਡ ਹਸਪਤਾਲ ਕੈਂਪਸ ਨੇ ਇੱਕ ਯੁੱਗ ਦਾ ਅੰਤ ਦੇਖਿਆ ਕਿਉਂਕਿ Yurkovich ਫੈਮਿਲੀ ਪਵੇਲੀਅਨ ਲਈ ਰਸਤਾ ਬਣਾਉਣ ਲਈ Rotunda ਨੂੰ ਢਾਹ ਦਿੱਤਾ ਗਿਆ ਸੀ। ਹਸਪਤਾਲ ਦੇ ਪੁਨਰ ਵਿਕਾਸ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਪਲ, ਇਹ ਵੀਡੀਓ Rotunda ਦੇ ਅੰਤਿਮ ਪਲਾਂ ਨੂੰ ਕੈਦ ਕਰਦਾ ਹੈ, ਜਿਸ ਵਿੱਚ ਇਮਾਰਤ ਨੂੰ ਢਾਹੁਣ ਤੋਂ ਠੀਕ ਪਹਿਲਾਂ ਦਾ ਦੌਰਾ ਵੀ ਸ਼ਾਮਲ ਹੈ।
